ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਖਿਲਾਫ ਚੌਥੇ ਵਨ ਡੇ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਨਿਸ਼ਾਨੇ 'ਤੇ ਆਏ ਗੇਂਦਬਾਜ਼ ਯੂਜਵੇਂਦਰ ਚਹਿਲ ਦੇ ਸਮਰਥਨ 'ਚ ਸ਼੍ਰੀ ਲੰਕਾਂ ਦੇ ਪੂਰਵ ਸਪਿਨਰ ਮੁਥੱਈਆ ਮੁਰਲੀਧਰਨ ਅੱਗੇ ਆਏ ਹਨ। ਮੁਰਲੀਧਰਨ ਨੇ ਚਹਿਲ ਨੂੰ ਚੈਂਪੀਅਨ ਦੱਸਦੇ ਹੋਏ ਕਿਹਾ ਹੈ ਕਿ ਉਹ ਵੀ ਇਨਸਾਨ ਹੈ, ਰੋਬੋਟ ਨਹੀਂ।
ਮੁਰਲੀਧਰਨ ਨੇ ਚਹਿਲ ਦਾ ਬਚਾਅ ਕਰਦੇ ਹੋਏ ਕਿਹਾ, ਤੁਸੀਂ ਇਕ ਖਿਡਾਰੀ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਜਦ ਵੀ ਮੈਚ ਖੇਡੇਗਾ, 5 ਵਿਕਟਾਂ ਲਵੇਗਾ। ਉਹ ਚੈਂਪੀਅਨ ਗੇਂਦਬਾਜ਼ ਹਨ ਤੇ ਗੁਜ਼ਰੇ ਦੋ ਸਾਲਾਂ ਤੋਂ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ ਵਿਵਿਧਤਾ ਹੈ ਤੇ ਉਹ ਵਿਰੋਧੀ ਬੱਲੇਬਾਜ਼ ਨੂੰ ਪਰੇਸ਼ਾਨ ਕਰ ਸਕਦੇ ਹਨ। ਇਹ ਸਿਰਫ ਇਕ ਮੈਚ 'ਚ ਉਨ੍ਹਾਂ ਦੇ ਅਸਫਲ ਹੋਣ ਦੀ ਗੱਲ ਹੈ। ਵਿਸ਼ਵਾਸ ਕਰੋ, ਉਹ ਰੋਬੋਟ ਨਹੀਂ ਹਨ। ਤੁਸੀਂ ਇਕ ਖਿਡਾਰੀ ਤੋਂ ਹਰ ਮੈਚ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਕੇ ਉਸ 'ਤੇ ਦਬਾਅ ਨਹੀਂ ਪਾ ਸਕਦੇ।
ਭਾਰਤ ਦੇ ਲੇਗ ਸਪਿਨਰ ਯੂਜਵਿੰਦਰ ਚਹਿਲ ਨੂੰ ਮੋਹਾਲੀ 'ਚ ਖੇਡੇ ਗਏ ਚੌਥੇ ਮੈਚ 'ਚ ਮਾਰ ਪਈ ਸੀ। ਚਹਿਲ ਨੇ 10 ਓਵਰਾਂ 'ਚ 80 ਦੌੜਾਂ ਦੇ ਕੇ ਇਕ ਵਿਕਟ ਹਾਸਿਲ ਕੀਤੀ ਸੀ। ਇਸ ਮੈਚ ਦੇ ਬਾਅਦ ਕਈ ਕ੍ਰਿਕਟ ਪੰਡਤਾਂ ਨੇ ਚਹਿਲ ਦੀ ਆਲੋਚਨਾ ਕੀਤੀ ਸੀ। ਉਥੇ ਹੀ ਭਾਰਤ ਦੇ ਪੂਰਵ ਦਿੱਗਜ ਸਪਿਨਰ ਈਰਾਪੱਲੀ ਪ੍ਰਸੰਨਾ ਨੇ ਵੀ ਮੁਰਲੀਧਰਨ ਦੀ ਗੱਲ ਨੂੰ ਦੁਹਰਾਇਆ ਹੈ ਤੇ ਕਿਹਾ ਹੈ ਕਿ ਇਕ ਮੈਚ ਕੁਝ ਬਦਲ ਨਹੀਂ ਦਿੰਦਾ। ਪ੍ਰਸੰਨਾ ਨੇ ਕਿਹਾ, ਉਨ੍ਹਾਂ ਨੇ ਕਿੰਨੇ ਮੈਚ ਖੇਡੇ ਹਨ? ਲਗਭਗ 50 (41)? ਕੀ ਤੁਸੀਂ ਮੇਰੇ ਤੋਂ ਕਹਿ ਰਹੇ ਹੋ ਕਿ ਉਨ੍ਹਾਂ ਨੇ ਆਪਣੇ ਦੇਸ਼ ਲਈ ਇਨ੍ਹੇ ਵਨ ਡੇ ਇੰਝ ਹੀ ਖੇਲ ਲਏ? ਸਾਨੂੰ ਉਨ੍ਹਾਂ ਦੇ ਨਾਲ ਸਬਰ ਰੱਖਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਆਸਟ੍ਰੇਲਿਆ ਖਿਡਾਰੀ ਗੁਜ਼ਰੇ ਸਾਲਾਂ 'ਚ ਲੈੱਗ ਸਪਿਨ ਦੇ ਚੰਗੇ ਬੱਲੇਬਾਜ ਬਣ ਗਏ ਹਨ।
ਉਨ੍ਹਾਂ ਨੇ ਚਹਿਲ ਦੀ ਤਾਰੀਫ ਕਰਦੇ ਹੋਏ ਕਿਹਾ, ਚਹਿਲ ਦੇ ਕੋਲ ਯੋਗਤਾ ਹੈ ਤੇ ਉਨ੍ਹਾਂ ਨੇ ਇਸ ਗੱਲ ਨੂੰ ਸਾਬਤ ਵੀ ਕੀਤਾ ਹੈ। ਆਸਟ੍ਰੇਲੀਆ ਦੇ ਖਿਲਾਫ ਜਾਰੀ ਸੀਰੀਜ਼ 'ਚ ਕੰਗਾਰੂ ਗੇਂਦਬਾਜ਼ ਐਡਮ ਜਾਂਪਾ ਦੇ ਨੁਪ੍ਰਦਰਸ਼ਨ ਦੀ ਚਹਿਲ ਨਾਲ ਤੁਲਨਾ ਕਰਨ 'ਤੇ ਪ੍ਰਸੰਨਾ ਨੇ ਕਿਹਾ, ਜਾਂਪਾ ਨੇ ਵਿਕਟ ਲੈ ਲਈ, ਸਿਰਫ ਇਸ ਲਈ ਚਹਿਲ 'ਤੇ ਸਵਾਲ ਉੱਠੇ? ਮੈਨੂੰ ਨਹੀਂ ਲਗਦਾ ਕਿ ਇਹ ਠੀਕ ਹੈ ਕਿਉਂਕਿ ਉਨ੍ਹਾਂ ਨੇ ਇਸ ਸੀਰੀਜ਼ 'ਚ ਸਿਰਫ ਇਕ ਮੈਚ ਖੇਡਿਆ ਹੈ। ਧਿਆਨ ਯੋਗ ਹੈ ਕਿ ਪੂਰਵ ਆਸਟ੍ਰਲੀਆਈ ਓਪਨਰ ਮੈਥਿਊ ਹੇਡਨ ਨੇ ਕੁਲਦੀਪ ਯਾਦਵ ਨੂੰ ਯੂਜਵਿੰਦਰ ਚਹਿਲ ਦੀ ਤੁਲਨਾ 'ਚ ਬਿਹਤਰ ਗੇਂਦਬਾਜ਼ ਦੱਸਿਆ ਸੀ।
ਬੇਟੀ ਸਮਾਇਰਾ ਨਾਲ ਖੇਡਦੇ ਦਿਸੇ ਰੋਹਿਤ, ਰਿਤਿਕਾ ਨੇ ਸ਼ੇਅਰ ਕੀਤੀ ਵੀਡੀਓ
NEXT STORY