ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਬੁੱਧਵਾਰ (13 ਮਾਰਚ) ਨੂੰ ਦਿੱਲੀ ਦੇ ਫਿਰੋਸ਼ਾਹਕੋਟਲਾ ਮੈਦਾਨ 'ਤੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਬੇਟੀ ਸਮਾਇਰਾ ਨਾਲ ਮੁਲਾਕਾਤ ਕੀਤੀ। ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਇੰਸਟਾਗ੍ਰਾਮ ਸਟੋਰੀ ਵਿਚ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਰੋਹਿਤ ਆਪਣੀ ਬੇਟੀ ਨਾਲ ਖੇਡਦੇ ਦਿਸ ਰਹੇ ਹਨ।
ਰੋਹਿਤ ਨੇ ਆਸਟਰੇਲੀਆ ਖਿਲਾਫ ਮੋਹਾਲੀ ਵਨ ਡੇ ਵਿਚ 95 ਦੌੜਾਂ ਦੀ ਪਾਰੀ ਖੇਡ ਕੇ ਫਾਰਮ ਵਿਚ ਵਾਪਸੀ ਦੇ ਸੰਕੇਤ ਦੇ ਦਿੱਤੇ ਹਨ। ਹਾਲਾਂਕਿ ਰੋਹਿਤ ਅਤੇ ਸ਼ਿਖਰ ਧਵਨ ਦੀ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਭਾਰਤ ਨੂੰ ਆਸਟਰੇਲੀਆ ਖਿਲਾਫ ਚੌਥੇ ਵਨ ਡੇ ਵਿਚ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੋਹਾਲੀ ਵਨ ਡੇ ਤੋਂ ਬਾਅਦ ਜਦੋਂ ਰੋਹਿਤ ਆਪਣੀ ਬੇਟੀ ਨਾਲ ਮਿਲੇ ਤਾਂ ਉਸ ਦੇ ਚਿਹਰੇ ਦੀ ਚਮਕ ਦੇਖ ਕੇ ਤੁਹਾਡਾ ਦਿਲ ਵੀ ਖੁਸ਼ ਹੋ ਜਾਏਗਾ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਫਿਲਹਾਲ ਸੀਰੀਜ਼ 2-2 ਦੀ ਬਰਾਬਰੀ 'ਤੇ ਹੈ। ਭਾਰਤ ਨੇ ਪਹਿਲੇ 2 ਮੈਚ ਜਿੱਤੇ ਜਦਕਿ ਰਾਂਚੀ ਅਤੇ ਮੋਹਾਲੀ ਵਿਚ ਭਾਰਤ ਨੂੰ ਹਾਰ ਦਾ ਮੁੰਹ ਦੇਖਣਾ ਪਿਆ। ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦਾ ਇਹ ਆਖਰੀ ਵਨ ਡੇ ਮੈਚ ਹੈ, ਅਜਿਹੇ 'ਚ ਟੀਮ ਇੰਡੀਆ ਜਿੱਤ ਦੇ ਨਾਲ ਸੀਰੀਜ਼ ਦੀ ਸਮਾਪਤੀ ਕਰਨਾ ਚਾਹੇਗੀ।
ਪੰਤ ਦੀ ਆਲੋਚਨਾ ਕਰਨ ਵਾਲਿਆਂ ਨੂੰ ਸੁਨੀਲ ਸ਼ੈੱਟੀ ਨੇ ਟਵੀਟ ਕਰ ਦਿੱਤਾ ਕਰਾਰਾ ਜਵਾਬ
NEXT STORY