ਮੁੰਬਈ- ਆਈ. ਪੀ. ਐੱਲ. 2022 ਦੇ ਤਹਿਤ ਮੁੰਬਈ 'ਚ ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਨਾ ਸਿਰਫ ਹੈਟ੍ਰਿਕ ਲਗਾਈ ਨਾਲ ਹੀ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਉਸ ਨੇ ਆਈ. ਪੀ. ਐੱਲ. ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚਾਹਲ ਨੇ 17ਵੇਂ ਓਵਰ ਵਿਚ ਗੇਂਦਬਾਜ਼ੀ ਕਰਨ ਆਏ ਸੀ, ਉਨ੍ਹਾਂ ਨੇ ਪਹਿਲੀ ਗੇਂਦ 'ਤੇ ਵੈਂਕਟੇਸ਼ ਅਈਅਰ ਦਾ ਵਿਕਟ ਹਾਸਲ ਕੀਤਾ ਤੇ ਇਸ ਤੋਂ ਬਾਅਦ ਚੌਥੀ ਤੇ 6ਵੀਂ ਗੇਂਦ 'ਤੇ ਸ਼੍ਰੇਅਸ ਅਈਅਰ, ਸ਼ਿਵਮ ਮਾਵੀ ਅਤੇ ਪੈਟ ਕਮਿੰਸ ਦੇ ਵਿਕਟ ਹਾਸਲ ਕਰਕੇ ਹੈਟ੍ਰਿਕ ਪੂਰੀ ਕਰ ਲਈ। ਉਹ ਰਾਜਸਥਾਨ ਵਲੋਂ ਹੈਟ੍ਰਿਕ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਹਨ, ਜਦਕਿ ਓਵਰ ਆਲ ਆਈ. ਪੀ. ਐੱਲ. ਵਿਚ 22ਵੇਂ।

ਯੁਜਵੇਂਦਰ ਚਾਹਲ ਦਾ ਸੈਲੀਬ੍ਰੇਸ਼ਨ
ਆਈ. ਪੀ. ਐੱਲ. ਵਿਕਟਾਂ ਦੀ ਗਿਣਤੀ ਵੀ ਵਧੀ
177 ਡਵੇਨ ਬ੍ਰਾਵੋ
170 ਲਸਿਥ ਮਲਿੰਗਾ
166 ਅਮਿਤ ਮਿਸ਼ਰਾ
165 ਪਿਊਸ਼ ਚਾਵਲਾ
156 ਯੁਜਵੇਂਦਰ ਚਾਹਲ

ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਪਰਪਲ ਕੈਪ ਦੀ ਦੌੜ ਵਿਚ ਵੀ ਅੱਗੇ
17 ਯੁਜਵੇਂਦਰ ਚਾਹਲ
12 ਟੀ ਨਟਰਾਜਨ
11 ਕੁਲਦੀਪ ਯਾਦਵ
11 ਆਵੇਸ਼ ਖਾਨ
11 ਵਾਨਿੰਦੂ ਹਸਰੰਗਾ

ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਆਈ. ਪੀ. ਐੱਲ. ਵਿਚ ਹੈਟ੍ਰਿਕ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਨੇ ਸਭ ਤੋਂ ਜ਼ਿਆਦਾ ਪੰਜ ਵਾਰ ਹੈਟ੍ਰਿਕ ਲਗਾਈ ਹੈ। ਰਾਜਸਥਾਨ ਵਲੋਂ ਅਜੀਤ ਚੰਦੀਲਾ, ਪ੍ਰਵੀਣ ਤਾਂਬੇ, ਸ਼ੇਨ ਵਾਟਸਨ, ਸ਼੍ਰੇਅਸ ਗੋਪਾਲ, ਯੁਜਵੇਂਦਰ ਚਾਹਲ ਨੇ ਹੈਟ੍ਰਿਕ ਲਗਾਈ ਹੈ। ਪੰਜਾਬ 4 ਹੈਟ੍ਰਿਕ ਦੇ ਨਾਲ ਦੂਜੇ ਤਾਂ ਬੈਂਗਲੁਰੂ ਤਿੰਨ ਹੈਟ੍ਰਿਕ ਦੇ ਨਾਲ ਤੀਜੇ ਸਥਾਨ 'ਤੇ ਹੈ। ਚੇਨਈ ਤੇ ਡੈੱਕਨ ਨੇ 2-2 ਵਾਰ, ਕੇ.ਕੇ.ਆਰ., ਹੈਦਰਾਬਾਦ, ਗੁਜਰਾਤ ਲਾਇੰਸ, ਪੁਣੇ ਤੇ ਦਿੱਲੀ ਕੈਪੀਟਲਸ ਵਲੋਂ 1 ਹੈਟ੍ਰਿਕ ਲੱਗੀ ਹੈ। ਮੁੰਬਈ ਇਕੱਲੀ ਟੀਮ ਹੈ, ਜਿਸਦਾ ਕੋਈ ਵੀ ਗੇਂਦਬਾਜ਼ ਹੈਟ੍ਰਿਕ ਨਹੀਂ ਲਗਾ ਸਕਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
RR vs KKR : ਬਟਲਰ ਨੇ ਲਗਾਇਆ ਸੀਜ਼ਨ ਦਾ ਦੂਜਾ ਸੈਂਕੜਾ, ਬਣਾ ਦਿੱਤੇ ਇਹ ਵੱਡੇ ਰਿਕਾਰਡ
NEXT STORY