ਨਵੀਂ ਦਿੱਲੀ- ਆਪਣਾ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਭਾਰਤ ਦੇ ਉਭਰਦੇ ਤੈਰਾਕ ਦੇਵਾਂਤ ਮਾਧਵਨ ਨੇ ਕੋਪੇਨਹੇਗਨ ਵਿਚ ਡੇਨਿਸ਼ ਓਪਨ 'ਚ ਪੁਰਸ਼ਾਂ ਦੀ 800 ਮੀਟਰ ਫ੍ਰੀਸਟਾਈਲ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। 16 ਸਾਲਾ ਦੇ ਮਾਧਵਨ ਨੇ ਆਪਣਾ ਨਿਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 8:17.28 ਦੀ ਟਾਈਮਿੰਗ ਕੱਢੀ। ਉਨ੍ਹਾਂ ਨੇ ਸਥਾਨਕ ਤੈਰਾਕ ਅਲੈਕਜ਼ੈਂਡਰ ਐੱਲ ਬਿਜੋਰਨ ਨੂੰ 0.10 ਸੈਕੰਡ ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਦੇਵਾਂਤ ਨੇ ਇਸ ਮੁਕਾਬਲੇ ਵਿਚ ਭਾਵੇ ਹੀ ਸੋਨ ਤਮਗਾ ਜਿੱਤ ਲਿਆ ਹੋਵੇ ਪਰ ਅੰਤਰਰਾਸ਼ਟਰੀ ਪੱਧਰ ਤੋਂ ਉਹ ਬਹੁਤ ਪਿੱਛੇ ਹੈ। ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਅਮਰੀਕਾ ਦੇ ਰਾਬਰਟ ਫਿੰਕੇ ਨੇ 7:41.87 ਦਾ ਸਮਾਂ ਕੱਢਿਆ ਸੀ। ਵਿਸ਼ਵ ਰਿਕਾਰਡ 7:32.12 ਦਾ ਹੈ। ਮਸ਼ਹੂਰ ਅਦਾਕਾਰਾ ਆਰ ਮਾਦਵਨ ਦੇ ਬੇਟੇ ਦੇਵਾਂਤ ਨੇ ਹਾਲਾਂਕਿ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਕੀਤਾ ਹੈ। ਉਸਦਾ ਪ੍ਰਦਰਸ਼ਨ ਟੂਰਨਾਮੈਂਟ ਦਰ ਟੂਰਨਾਮੈਂਟ ਬਿਹਤਰ ਹੁੰਦਾ ਜਾ ਰਿਹਾ ਹੈ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਇਸ ਤੋਂ ਪਹਿਲਾਂ ਉਨ੍ਹਾਂ ਨੇ 1500 ਮੀਟਰ ਫ੍ਰੀਸਟਾਈਲ ਵਿਚ ਚਾਂਦੀ ਤਮਗਾ ਜਿੱਤਿਆ ਤੇ 200 ਮੀਟਰ ਫ੍ਰੀਸਟਾਈਲ ਵਿਚ ਆਪਣੇ ਸਮੇਂ 'ਚ ਸੁਧਾਰ ਕੀਤਾ। ਭਾਰਤ ਦੇ ਅਨੁਭਵੀ ਤੈਰਾਕ ਸਾਜਨ ਪ੍ਰਕਾਸ਼ ਪੁਰਸ਼ਾਂ ਦੀ 100 ਮੀਟਰ ਬਟਰਫਲਾਈ ਏ ਦੇ ਫਾਈਲਨ ਵਿਚ 54.24 ਸੈਕੰਡ ਦੇ ਨਾਲ ਪੰਜਵੇਂ ਸਥਾਨ 'ਤੇ ਰਹੇ। ਤਾਨਿਸ਼ ਜਾਰਜ ਮੈਥਿਊ ਸੀ ਫਾਈਨਲ ਵਿਚ 56.44 ਦੇ ਨਾਲ ਚੋਟੀ 'ਤੇ ਰਹੇ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
NEXT STORY