ਮੁੰਬਈ- ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਚਾਰ ਵਿਕਟ ਲੈਣ ਦੇ ਬਾਅਦ ਰਾਸਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਅਸਲ 'ਚ ਕਵਿੰਟਨ ਡੀ ਕਾਕ ਦੇ ਆਊਟ ਹੋਣ ਦਾ ਆਨੰਦ ਮਾਣਿਆ ਕਿਉਂਕਿ ਵਿਕਟਕੀਪਰ-ਬੱਲੇਬਾਜ਼ ਆਸਾਨੀ ਨਾਲ ਖੇਡ ਦੇ ਰੁਖ਼ ਨੂੰ ਬਦਲ ਸਕਦੇ ਸਨ। ਸ਼ਿਮਰੋਨ ਹੇਟਮਾਇਰ ਦੀਆਂ ਅਜੇਤੂ 59 ਦੌੜਂ ਤੇ ਯੁਜਵੇਂਦਰ ਚਾਹਲ ਦੇ 4 ਵਿਕਟ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ 'ਚ ਲਖਨਊ ਸੁਪਰ ਜਾਇੰਟਸ ਨੂੰ 3 ਦੌੜਾਂ ਨਾਲ ਹਰਾਇਆ।
ਇਹ ਵੀ ਪੜ੍ਹੋ : ਅਸ਼ਵਿਨ ਨੇ ਰਚਿਆ ਇਤਿਹਾਸ, IPL 'ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ
ਚਾਹਲ ਨੇ ਮੈਚ ਦੇ ਬਾਅਦ ਕਿਹਾ ਕਿ ਮੈਂ ਖ਼ੁਦ ਦਾ ਸਮਰਥਨ ਕੀਤਾ। ਮੇਰੀ ਮੁੱਖ ਤਾਕਤ ਮੇਰਾ ਦਿਮਾਗ਼ ਹੈ। ਮੈਂ ਆਮਤੌਰ 'ਤੇ ਜੋ ਕਰਦਾ ਹਾਂ ਉਸ ਤੋਂ ਹਟਣਾ ਨਹੀਂ ਚਾਹੁੰਦਾ ਸੀ। ਮੈਂ 1-20 ਓਵਰਾਂ ਦੇ ਦਰਮਿਆਨ ਕਿਸੇ ਵੀ ਸਮੇਂ ਗੇਂਦਬਾਜ਼ੀ ਕਰਨ ਲਈ ਤਿਆਰ ਸੀ। ਡੀ ਕਾਕ ਦੇ ਵਿਕਟ ਦਾ ਮੈਂ ਸਭ ਤੋਂ ਜ਼ਿਆਦਾ ਆਨੰਦ ਮਾਣਿਆ।
ਇਹ ਵੀ ਪੜ੍ਹੋ : ਨੀਦਰਲੈਂਡ ਨੇ ਭਾਰਤ ਨੂੰ ਮਹਿਲਾ ਹਾਕੀ ਜੂਨੀਅਰ ਵਿਸ਼ਵ ਕੱਪ ਸੈਮੀਫਾਈਨਲ 'ਚ 3-0 ਨਾਲ ਹਰਾਇਆ
ਆਖ਼ਰੀ ਓਵਰ 'ਚ ਸੰਜੂ ਸੈਮਸਨ ਦੀ ਅਗਵਾਈ 'ਚ ਰਾਜਸਥਾਨ ਨੂੰ 15 ਦੌੜਾਂ ਦਾ ਬਚਾਅ ਕਰਨ ਦੀ ਲੋੜ ਸੀ ਤੇ ਨੌਜਵਾਨ ਕੁਲਦੀਪ ਸੇਨ ਨੇ ਮਾਰਕਸ ਸਟੋਈਨਿਸ ਦੇ ਖਿਲਾਫ ਟੀਮ ਨੂੰ ਚਾਰ ਮੈਚਾਂ 'ਚ ਤੀਜੀ ਜਿੱਤ ਦਿਵਾਈ ਤੇ ਸਕੋਰ ਬੋਰਡ 'ਤੇ ਚੋਟੀ 'ਤੇ ਪਹੁੰਚਾ ਦਿੱਤਾ। ਰਾਜਸਥਾਨ ਰਾਇਲਸ ਇਕ ਸਮੇਂ 4 ਵਿਕਟ 'ਤੇ 67 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ ਪਰ ਸ਼ਿਮਰੋਨ ਹੇਟਮਾਇਰ ਨੇ ਅਜੇਤੂ 59 ਦੌੜਾਂ ਨੇ 20 ਓਵਰਾਂ 'ਚ 165/6 ਦਾ ਸਕੋਰ ਬਣਾਉਣ 'ਚ ਮਦਦ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੀਦਰਲੈਂਡ ਨੇ ਭਾਰਤ ਨੂੰ ਮਹਿਲਾ ਹਾਕੀ ਜੂਨੀਅਰ ਵਿਸ਼ਵ ਕੱਪ ਸੈਮੀਫਾਈਨਲ 'ਚ 3-0 ਨਾਲ ਹਰਾਇਆ
NEXT STORY