ਨਾਰਵੇ (ਨਿਕਲੇਸ਼ ਜੈਨ)– ਮੇਲਟਵਾਟਰ ਚੈਂਪੀਅਨ ਚੈੱਸ ਟੂਰ ਦੇ ਪੰਜਵੇਂ ਪੜਾਅ ਮੈਗਨਸ ਇਨਵੀਟੇਸ਼ਨਲ ਦੇ ਪਹਿਲੇ ਹੀ ਦਿਨ ਕਈ ਬਿਹਤਰੀਨ ਮੁਕਾਬਲੇ ਦੇਖਣ ਨੂੰ ਮਿਲੇ। ਕੁਲ 16 ਖਿਡਾਰੀਆਂ ਵਿਚਾਲੇ ਰਾਊਂਡ ਰੌਬਿਨ ਦੇ ਆਧਾਰ ’ਤੇ 15 ਰਾਊਂਡਾਂ ਵਿਚੋਂ 5 ਰਾਊਂਡ ਪਹਿਲੇ ਦਿਨ ਖੇਡੇ ਗਏ ਤੇ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਜਿੱਤਾਂ ਤੇ 2 ਡਰਾਅ ਨਾਲ 4 ਅੰਕ ਬਣਾ ਕੇ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਪਹਿਲੇ ਦਿਨ ਉਸ ਨੇ ਦਿਨ ਦੀ ਸ਼ੁਰੂਆਤ ਅਜਰਬੈਜਾਨ ਦੇ ਤੈਮੂਰ ਰਦੁਜਾਬੋਵ ਤੇ ਫਿਡੇ ਦੇ ਅਲੀਰੇਜਾ ਫਿਰੌਜਾ ਦੇ ਨਾਲ ਡਰਾਅ ਖੇਡ ਕੇ ਕੀਤੀ ਤੇ ਉਸ ਤੋਂ ਬਾਅਦ ਪਹਿਲਾਂ ਅਰਜਨਟੀਨਾ ਦੇ ਐਲਨ ਪੀਚੋਟ ਤੇ ਫਿਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਤੇ ਇਸ ਤੋਂ ਬਾਅਦ ਅਮਰੀਕਾ ਦੇ ਵੇਸਲੀ ਸੋ ਨੂੰ ਹਰਾਉਂਦੇ ਹੋਏ ਲਗਾਤਾਰ ਤਿੰਨ ਜਿੱਤਾਂ ਦੇ ਦਮ ’ਤੇ ਬੜ੍ਹਤ ਕਾਇਮ ਕਰ ਲਈ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ
ਪੰਜ ਰਾਊਂਡਾਂ ਤੋਂ ਬਾਅਦ ਹੋਰਨਾਂ ਖਿਡਾਰੀਆਂ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਅਮਰੀਕਾ ਦਾ ਲੋਵੇਨ ਅਰੋਨੀਅਨ 3.5 ਅੰਕ ਬਣਾ ਕੇ ਦੂਜੇ ਸਥਾਨ ’ਤੇ ਚੱਲ ਰਹੇ ਹਨ। ਅਜਰਬੈਜਾਨ ਦੇ ਮਮੇਘਾਰੋਵ ਤੇ ਰਦੁਜਾਬੋਵ, ਫਰਾਂਸ ਦਾ ਮੈਕਸਿਮ ਲਾਗ੍ਰੇਵ, ਰੂਸ ਦਾ ਡੇਨੀਅਲ ਡੁਬੋਵ ਤੇ ਅਮਰੀਕਾ ਦਾ ਹਿਕਾਰੂ ਨਾਕਾਮੁਰਾ 3 ਅੰਕਾਂ ’ਤੇ ਹਨ ਜਦਕਿ ਅਮਰੀਕਾ ਦਾ ਵੇਸਲੀ ਸੋ ਤੇ ਫਿਡੇ ਦਾ ਅਲੀਰੇਜਾ ਫਿਰੌਜਾ 2.5 ਅੰਕ, ਨੀਦਰਲੈਂਡ ਦਾ ਵਾਨ ਫਾਰੈਸਟ 2 ਅੰਕ, ਸਪੇਨ ਦਾ ਡੇਵਿਡਅੰਟੋਨ, ਰੂਸ ਦਾ ਇਯਾਨ ਨੈਪੋਮਨਿਆਚੀ ਤੇ ਸੇਰਗੀ ਕਾਰਯਾਕਿਨ, ਸਵੀਡਨ ਦਾ ਨਿਲਸ ਗ੍ਰੰਡੇਲੀਯੂਸ 1.5 ਅੰਕ ’ਤੇ ਅਤੇ ਅਰਜਨਟੀਨਾ ਦਾ ਐਲਨ ਪੀਚੋਟ 1 ਅੰਕ ਬਣਾ ਕੇ ਖੇਡ ਰਿਹਾ ਹੈ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਾਇਰਨ ਮਿਊਨਿਖ ਨੇ ਬ੍ਰੇਮੇਨ ਨੂੰ ਹਰਾਇਆ
NEXT STORY