ਗਵਾਲੀਅਰ- ਸਾਬਕਾ ਚੈਂਪੀਅਨ ਪੰਜਾਬ, ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ, ਰੇਲਵੇ ਤੇ ਪੰਜਾਬ ਐਂਡ ਸਿੰਧ ਬੈਂਕ ਨੇ ਵੀਰਵਾਰ ਨੂੰ ਆਪਣੇ-ਆਪਣੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ 9ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਪੰਜਾਬ ਨੇ ਹਰਿਆਣਾ ਨੂੰ ਇਕਪਾਸੜ ਅੰਦਾਜ਼ ਵਿਚ 3-0 ਨਾਲ ਹਰਾਇਆ। ਪੰਜਾਬ ਲਈ ਰਮਨਦੀਪ ਸਿੰਘ ਨੇ 25ਵੇਂ ਤੇ ਆਕਾਸ਼ਦੀਪ ਸਿੰਘ ਨੇ 46ਵੇਂ ਤੇ 54ਵੇਂ ਮਿੰਟ ਵਿਚ ਗੋਲ ਕੀਤੇ। ਇਸ ਤਰ੍ਹਾਂ ਚੰਡੀਗੜ੍ਹ ਤੇ ਭਾਰਤੀ ਖੇਡ ਅਥਾਰਟੀ (ਸਾਈ) ਦੀਆਂ ਟੀਮਾਂ ਵੀ ਡਵੀਜ਼ਨ-ਬੀ ਦੇ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਪਹਿਲੇ ਕੁਆਰਟਰ ਫਾਈਨਲ ਮੈਚ ਵਿਚ ਚੰਡੀਗੜ੍ਹ ਨੇ ਅਸਾਮ ਨੂੰ 8-0 ਨਾਲ ਤੇ ਸਾਈ ਨੇ ਹਿਮਾਚਲ ਨੂੰ 9-0 ਨਾਲ ਹਰਾਇਆ।
ਇੰਗਲੈਂਡ ਲਾਇਨਜ਼ ਨੇ ਭਾਰਤ-ਏ ਵਿਰੁੱਧ 5 ਵਿਕਟਾਂ 'ਤੇ 303 ਦੌੜਾਂ ਬਣਾਈਆਂ
NEXT STORY