ਸਪੋਰਟਸ ਡੈਸਕ- ਆਸਟ੍ਰੇਲੀਆਈ ਟੀਮ ਨੇ ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। 22 ਫਰਵਰੀ (ਸ਼ਨੀਵਾਰ) ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਨੂੰ ਜਿੱਤਣ ਲਈ 352 ਦੌੜਾਂ ਦਾ ਟੀਚਾ ਮਿਲਿਆ, ਜਿਸਨੂੰ ਉਸਨੇ 48ਵੇਂ ਓਵਰ ਵਿੱਚ ਪ੍ਰਾਪਤ ਕਰ ਲਿਆ। ਇਹ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਇਹ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਵੱਡੀ ਜਿੱਤ ਹੈ।
ਆਸਟ੍ਰੇਲੀਆਈ ਟੀਮ ਦੀ ਜਿੱਤ ਦਾ ਹੀਰੋ ਵਿਕਟਕੀਪਰ ਜੋਸ਼ ਇੰਗਲਿਸ ਰਿਹਾ। ਇੰਗਲਿਸ ਨੇ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਇੰਗਲਿਸ ਅਤੇ ਐਲੇਕਸ ਕੈਰੀ ਨੇ ਪੰਜਵੀਂ ਵਿਕਟ ਲਈ 146 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ਼ ਬਦਲ ਦਿੱਤਾ। ਕੈਰੀ ਨੇ 63 ਗੇਂਦਾਂ ਵਿੱਚ 8 ਚੌਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ।
ਇੰਗਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ 'ਤੇ 351 ਦੌੜਾਂ ਬਣਾਈਆਂ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਬੇਨ ਡਕੇਟ ਨੇ 165 ਦੌੜਾਂ ਬਣਾਈਆਂ, ਜਿਸ ਵਿੱਚ 17 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਡਕੇਟ ਤੋਂ ਇਲਾਵਾ ਜੋਅ ਰੂਟ ਨੇ ਵੀ 78 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 68 ਦੌੜਾਂ ਦੀ ਪਾਰੀ ਖੇਡੀ।
ਆਸਟ੍ਰੇਲੀਆ ਲਈ ਤੇਜ਼ ਗੇਂਦਬਾਜ਼ ਬੇਨ ਡਵਾਰਸ਼ੁਇਸ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਜਦੋਂ ਕਿ ਸਪਿਨ ਗੇਂਦਬਾਜ਼ ਮਾਰਨਸ ਲਾਬੂਸ਼ਾਨੇ ਅਤੇ ਐਡਮ ਜ਼ਾਂਪਾ ਨੂੰ ਦੋ-ਦੋ ਸਫਲਤਾਵਾਂ ਮਿਲੀਆਂ।
ਭਾਰਤ ਖਿਲਾਫ ਮੈਚ ਤੋਂ ਪਹਿਲਾਂ ਆਕਿਬ ਜਾਵੇਦ ਨੇ ਮੁਦੱਸਰ ਨਜ਼ਰ ਤੋਂ ਮੰਗੀ ਮਦਦ
NEXT STORY