ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਦੁਨੀਆ ਦੀਆਂ 8 ਵਧੀਆ ਟੀਮਾਂ ਦੇ ਵਿਚਕਾਰ ਹੋਈ। ਹਾਲਾਂਕਿ ਐਤਵਾਰ ਨੂੰ ਉਹ ਮੁਕਾਬਲਾ ਖੇਡਿਆ ਜਾਵੇਗਾ ਜਿਸਦਾ ਭਾਰਤ-ਪਾਕਿਸਤਾਨ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 23 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਸ ਮੈਚ ਤੋਂ ਇੱਕ ਦਿਨ ਪਹਿਲਾਂ ਭਾਰਤ ਲਈ ਬੁਰੀ ਖ਼ਬਰ ਸਾਹਮਣੇ ਆਈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਭਿਆਸ ਦੌਰਾਨ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
ਵਿਰਾਟ ਕੋਹਲੀ ਦੇ ਪੈਰ 'ਤੇ ਗੇਂਦ ਲੱਗ ਗਈ। ਇਸ ਤੋਂ ਬਾਅਦ ਉਹ ਆਈਸ ਪੈਕ ਲਗਾ ਕੇ ਖੜ੍ਹੇ ਹੋਏ ਨਜ਼ਰ ਆਏ। ਹਾਲਾਂਕਿ ਵਿਰਾਟ ਕੋਹਲੀ ਦੀ ਸੱਟ ਗੰਭੀਰ ਨਹੀਂ ਹੈ। ਉਹ ਪਾਕਿਸਤਾਨ ਦੇ ਖਿਲਾਫ ਮੁਕਾਬਲਾ ਖੇਡਣਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ- ਬਿਰਿਆਨੀ ਦਾ ਸ਼ੌਕ ਬਣਿਆ ਜਾਨ ਦਾ ਖੌਅ! ਕਰਨੀਆਂ ਪਈਆਂ ਤਿੰਨ ਸਰਜਰੀਆਂ...
ਖਰਾਬ ਫਾਰਮ ਤੋਂ ਪਰੇਸ਼ਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਮੈਚ ਤੋਂ ਇੱਕ ਦਿਨ ਪਹਿਲਾਂ ਜ਼ੋਰਦਾਰ ਅਭਿਆਸ ਕੀਤਾ। ਉਹ ਸ਼ਨੀਵਾਰ ਨੂੰ ਤਿੰਨ ਘੰਟੇ ਪਹਿਲਾਂ ਹੀ ਆਈਸੀਸੀ ਕ੍ਰਿਕਟ ਅਕਾਦਮੀ ਵਿੱਚ ਅਭਿਆਸ ਕਰਨ ਪਹੁੰਚੇ। ਉਨ੍ਹਾਂ ਦੇ ਨਾਲ ਯੂਏਈ ਦੇ ਲਗਭਗ ਇੱਕ ਦਰਜਨ ਸਿਖਰਲੇ ਗੇਂਦਬਾਜ਼ ਸਨ। ਅਭਿਸ਼ੇਕ ਨਾਇਰ ਉਨ੍ਹਾਂ ਨੂੰ ਅਭਿਆਸ ਕਰਾਉਣ ਆਏ। ਇਹ ਵਿਰਾਟ ਦਾ ਕਮਿਟਮੈਂਟ ਦਿਖਾਉਂਦਾ ਹੈ ਕਿ ਉਹ ਦੌੜਾਂ ਬਣਾਉਣ ਲਈ ਕਿੰਨੇ ਬੇਤਾਬ ਹਨ। ਪਾਕਿਸਤਾਨ ਦੇ ਖਿਲਾਫ ਵਿਰਾਟ ਕੋਹਲੀ ਦਾ ਬੱਲਾ ਜ਼ੋਰਦਾਰ ਚਲਦਾ ਹੈ।
ਇਹ ਵੀ ਪੜ੍ਹੋ- Airtel ਲਿਆਇਆ 84 ਦਿਨ ਵਾਲਾ ਸਸਤਾ ਰਿਚਾਰਜ ਪਲਾਨ, 38 ਕਰੋੜ ਯੂਜ਼ਰਸ ਦੀ ਖਤਮ ਹੋਈ ਟੈਨਸ਼ਨ
ਪਾਕਿਸਤਾਨ ਦੇ ਖਿਲਾਫ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਹਮੇਸ਼ਾ ਸ਼ਾਨਦਾਰ ਰਿਹਾ ਹੈ। ਅਜਿਹੇ ਵਿੱਚ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਜ਼ਖਮੀ ਵਿਰਾਟ ਕੋਹਲੀ ਤੋਂ ਵੀ ਸਾਵਧਾਨ ਰਹਿਣਾ ਹੋਵੇਗਾ। ਟੀ20 ਵਰਲਡ ਕੱਪ 2022 ਦਾ ਮੈਚ ਸਭ ਨੂੰ ਯਾਦ ਹੋਵੇਗਾ। ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਪਾਕਿਸਤਾਨ ਤੋਂ ਜਿੱਤਿਆ ਹੋਇਆ ਮੈਚ ਖੋਹ ਲਿਆ ਸੀ। ਕੋਹਲੀ ਨੇ ਪਾਕਿਸਤਾਨ ਦੇ ਖਿਲਾਫ 16 ਵਨਡੇ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 52.15 ਦੀ ਔਸਤ ਨਾਲ 678 ਦੌੜਾਂ ਬਣਾਈਆਂ। ਭਾਰਤੀ ਸਟਾਰ ਨੇ ਪਾਕਿਸਤਾਨ ਦੇ ਖਿਲਾਫ 3 ਸੈਂਕੜੇ ਵੀ ਲਗਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੁਲਵੀਰ ਨੇ 5000 ਮੀਟਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ
NEXT STORY