ਸਪੋਰਟਸ ਕਾਰਨ- ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ 1 'ਚ ਭਾਰਤ ਨੇ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤ ਦੀ ਜਿੱਤ ਦੇ ਕਈ ਕਾਰਨ ਸਨ ਜੋ ਕਿ ਹੇਠਾਂ ਦੱਸੇ ਗਏ ਹਨ-
ਟਾਸ ਹਾਰ ਕੇ ਗੇਂਦਬਾਜ਼ੀ ਕਰਨਾ ਟੀਮ ਇੰਡੀਆ ਲਈ ਫਾਇਦੇਮੰਦ ਸਾਬਤ ਹੋਇਆ ਕਿਉਂਕਿ ਟੀਚੇ ਦਾ ਪਿੱਛਾ ਕਰਨ ਵਿਚ ਉਸਦਾ ਰਿਕਾਰਡ ਚੰਗਾ ਹੈ।
ਆਸਟ੍ਰੇਲੀਅਨ ਟੀਮ ਨੇ ਲਗਾਤਾਰ ਫਰਕ ’ਤੇ ਵਿਕਟਾਂ ਗੁਆਈਆਂ, ਜਿਸ ਨਾਲ ਉਹ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹੇ।
ਟ੍ਰੈਵਿਸ ਹੈੱਡ ਦਾ ਜਲਦੀ ਆਊਟ ਹੋਣਾ ਭਾਰਤ ਲਈ ਫਾਇਦੇਮੰਦ ਸਾਬਤ ਹੋਇਆ ਕਿਉਂਕਿ ਉਸਦਾ ਰਿਕਾਰਡ ਭਾਰਤੀ ਗੇਂਦਬਾਜ਼ਾਂ ਵਿਰੁੱਧ ਬਿਹਤਰ ਰਿਹਾ ਹੈ। ਖਾਸ ਤੌਰ ’ਤੇ ਵੱਡੇ ਮੈਚਾਂ ਵਿਚ ਉਹ ਭਾਰਤ ਵਿਰੁੱਧ ਕਾਫੀ ਦੌੜਾਂ ਬਣਾਉਂਦਾ ਹੈ।
ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਚੌਥੇ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ, ਵਿਸ਼ੇਸ਼ ਤੌਰ ’ਤੇ ਸਪਿੰਨਰਾਂ ਨੇ ਆਸਟ੍ਰੇਲੀਅਨ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਉਨ੍ਹਾਂ ਨੇ 5 ਆਸਟ੍ਰੇਲੀਅਨ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਰੋਹਿਤ ਤੇ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ ਹਾਲਾਂਕਿ ਉਹ ਜਲਦ ਹੀ ਪੈਵੇਲੀਅਨ ਪਰਤ ਗਏ।
ਵਿਰਾਟ ਕੋਹਲੀ ਦਾ ਹਮੇਸ਼ਾ ਦੀ ਤਰ੍ਹਾਂ ਸਬਰ ਨਾਲ ਖੇਡਦੇ ਹੋਏ ਟੀਮ ਨੂੰ ਟੀਚੇ ਤੱਕ ਪਹੁੰਚਾਉਣਾ ਜਿੱਤ ਦੇ ਪ੍ਰਮੁੱਖ ਕਾਰਨਾਂ ਵਿਚੋਂ ਇਕ ਰਿਹਾ। ਉਸ ਨੇ ਇਸ ਦੌਰਾਨ ਸ਼੍ਰੇਅਸ ਅਈਅਰ, ਅਕਸ਼ਰ ਤੇ ਰਾਹੁਲ ਨਾਲ ਚੰਗੀਆਂ ਸਾਂਝੇਦਾਰੀਆਂ ਕੀਤੀਆਂ।
ਵਾਹ ਜੀ ਵਾਹ! ਸਚਿਨ-ਗਾਂਗੁਲੀ ਨੂੰ ਪਛਾੜ ਕੇ ਕੋਹਲੀ ਨੇ ਕੀਤੀ ਯੁਵਰਾਜ ਸਿੰਘ ਦੇ ਮਹਾਰਿਕਾਰਡ ਦੀ ਬਰਾਬਰੀ
NEXT STORY