ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 'ਚ 4 ਮਾਰਚ ਨੂੰ ਟੀਮ ਇੰਡੀਆ ਨੇ ਪਹਿਲੇ ਸੈਮੀਫਾਈਨਲ 'ਚ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਫਾਈਨਲ 'ਚ ਜਗ੍ਹਾ ਬਣਾ ਲਈ। ਇਸ ਜਿੱਤ ਨਾਲ ਟੀਮ ਇੰਡੀਆ ਨੇ ਵਰਲਡ ਕੱਪ 2023 ਦੇ ਫਾਈਨਲ 'ਚ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ ਹੈ। ਭਾਰਤ ਨੂੰ ਫਾਈਨਲ 'ਚ ਪਹੁੰਚਾਉਣ 'ਚ ਵਿਰਾਟ ਕੋਹਲੀ ਦਾ ਅਹਿਮ ਯੋਗਦਾਨ ਰਿਹਾ। ਕੋਹਲੀ ਨੇ ਪਹਿਲਾਂ ਆਸਟ੍ਰੇਲੀਆ ਦੀ ਪਾਰੀ ਦੇ ਦੌਰਾਨ 2 ਸ਼ਾਨਦਾਰ ਕੈਚ ਫੜੇ ਤੇ ਬਾਅਦ 'ਚ ਬੱਲੇ ਨਾਲ ਵੀ ਕਮਾਲ ਕਰਦੇ ਹੋਏ 98 ਗੇਂਦਾਂ 'ਤੇ 84 ਦੌੜਾਂ ਦੀ ਪਾਰੀ ਖੇਡੀ। ਕੋਹਲੀ ਭਾਵੇਂ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ, ਪਰ ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਟੀਮ ਇੰਡੀਆ ਮੁਸ਼ਕਲ ਪਿੱਚ 'ਤੇ 4 ਵਿਕਟਾਂ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੀ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਕਿੰਗ ਕੋਹਲੀ ਨੂੰ ਪਲੇਅਰ ਆਫ ਦਿ ਮੈਚ ਐਵਾਰਡ ਨਾਲ ਨਵਾਜ਼ਿਆ ਗਿਆ। ਪਲੇਅਰ ਆਫ ਦੀ ਮੈਚ ਬਣਨ ਦੇ ਨਾਲ ਹੀ ਕੋਹਲੀ ਨੇ ਵੱਡਾ ਰਿਕਾਰਡ ਵੀ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : KKR ਨੇ IPL 2025 ਲਈ ਨਵੇਂ ਕਪਤਾਨ ਅਤੇ ਉਪ ਕਪਤਾਨ ਦਾ ਕੀਤਾ ਐਲਾਨ
ਕੋਹਲੀ ਪਹੁੰਚੇ ਯੁਵੀ ਦੇ ਬਰਾਬਰ
ਦਰਅਸਲ ਵਿਰਾਟ ਨੇ ਤੀਜੀ ਵਾਰ ਆਈਸੀਸੀ ਨਾਕਆਊਟ ਮੈਚ 'ਚ ਪਲੇਅਰ ਆਫ ਦਿ ਮੈਚ ਐਵਾਰਡ ਜਿੱਤਿਆ। ਇਸ ਦੇ ਨਾਲ ਹੀ ਕੋਹਲੀ ਨੇ ਭਾਰਤ ਵਲੋਂ ਆਈਸੀਸੀ ਨਾਕਆਊਟ 'ਚ ਸਭ ਤੋਂ ਜ਼ਿਆਦਾ ਪਲੇਅਰ ਆਫ ਦਿ ਮੈਚ ਜਿੱਤਣ ਦੇ ਮਾਮਲੇ 'ਚ ਯੁਵਰਾਜ ਸਿੰਘ ਦੀ ਬਰਾਬਰੀ ਕਰ ਲਈ। ਉਨ੍ਹਾਂ ਨੇ ਮੋਹਿੰਦਰ ਅਮਰਨਾਥ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਤੇ ਰੋਹਿਤ ਸ਼ਰਮਾ ਨੂੰ ਪਛਾੜਦੇ ਹੋਏ ਇਹ ਵੱਡੀ ਉਪਲੱਬਧੀ ਹਾਸਲ ਕੀਤੀ।
ਇਹ ਵੀ ਪੜ੍ਹੋ : ਜਲੰਧਰ ਦੇ ਸਿੱਖ ਕ੍ਰਿਕਟਰ ਨੂੰ Champions Trophy ਵਿਚਾਲੇ ਮਿਲਿਆ ਖ਼ਾਸ ਤੋਹਫ਼ਾ
ਯੁਵਰਾਜ ਸਿੰਘ 17 ਆਈਸੀਸੀ ਨਾਕਆਊਟ ਮੈਚਾਂ 'ਚ ਤਿੰਨ ਪਲੇਅਰ ਆਫ ਦਿ ਮੈਚ ਬਣੇ ਸਨ ਜਦਕਿ ਕੋਹਲੀ ਨੇ 21 ਆਈਸੀਸੀ ਨਾਕਆਊਟ ਮੈਚਾਂ 'ਚ ਪਲੇਅਰ ਆਫ ਦਿ ਮੈਚ ਐਵਾਰਡ ਜਿੱਤਿਆ। ਹੁਣ ਸਾਬਕਾ ਭਾਰਤੀ ਕਪਤਾਨ ਕੋਲ ਯੁਵੀ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। ਜੇਕਰ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਵੀ ਬੱਲੇ ਨਾਲ ਕਮਾਲ ਕਰਦੇ ਹੋਏ ਪਲੇਅਰ ਆਫ ਦਿ ਮੈਚ ਐਵਾਰਡ ਆਪਣੇ ਨਾਂ ਕਰ ਲੈਂਦੇ ਹਨ ਤਾਂ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦੇਣਗੇ ਤੇ ਆਈਸੀਸੀ ਨਾਕਆਊਟ 'ਚ ਸਭ ਤੋਂ ਜ਼ਿਆਦਾ ਪਲੇਅਰ ਆਫ ਦਿ ਮੈਚ ਐਵਾਰਡ ਜਿੱਤਣ ਵਾਲੇ ਭਾਰਤੀ ਖਿਡਾਰੀ ਬਣ ਜਾਣਗੇ।
ਇਹ ਵੀ ਪੜ੍ਹੋ : ਆਖ਼ਿਰ ਕੀ ਹੈ ਹਾਰਦਿਕ ਪੰਡਯਾ ਦੇ ਹੱਥ 'ਤੇ ਬੰਨ੍ਹੀ 'ਕਾਲੀ ਪੱਟੀ'? ਜਾਣੋ ਕੌਣ ਨਹੀਂ ਕਰ ਸਕਦਾ ਇਸ ਦੀ ਵਰਤੋਂ
ਆਈਸੀਸੀ ਨਾਕਆਊਟ 'ਚ ਸਭ ਤੋਂ ਜ਼ਿਆਦਾ ਪਲੇਅਰ ਆਫ ਦਿ ਮੈਚ ਐਵਾਰਡ ਜਿੱਤਣ ਵਾਲੇ ਭਾਰਤੀ ਖਿਡਾਰੀ
* 3 - ਯੁਵਰਾਜ ਸਿੰਘ
* 3 - ਵਿਰਾਟ ਕੋਹਲੀ
* 2 - ਮੋਹਿੰਦਰ ਅਮਰਨਾਥ
* 2 - ਸੌਰਵ ਗਾਂਗੁਲੀ
* 2 - ਸਚਿਨ ਤੇਂਦੁਲਕਰ
* 2 - ਰੋਹਿਤ ਸ਼ਰਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਖ਼ਮੀ ਮਾਰਕ੍ਰਾਮ ਦੇ ਕਵਰ ਲਈ ਦੱਖਣੀ ਅਫਰੀਕਾ ਨੇ ਲਿੰਡੇ ਨੂੰ ਬੁਲਾਇਆ
NEXT STORY