ਸਿਡਨੀ (ਬਿਊਰੋ)— ਆਸਟਰੇਲੀਆ ਦੇ ਸਾਬਕਾ ਕਪਤਾਨ ਈਆਨ ਚੈਪਲ ਨੂੰ ਨਹੀਂ ਲਗਦਾ ਕਿ ਸਟੀਵ ਸਮਿਥ ਨੂੰ ਦੁਬਾਰਾ ਰਾਸ਼ਟਰੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਕਿਹਾ ਕਿ ਦੇਸ਼ ਦੇ ਕ੍ਰਿਕਟ ਬੋਰਡ ਨੇ ਸਮਿਥ ਅਤੇ ਡੇਵਿਡ ਵਾਰਨਰ 'ਤੇ 12 ਮਹੀਨਿਆਂ ਦੇ ਲਈ ਪਾਬੰਦੀ ਲਗਾਉਣ ਦਾ ਸਹੀ ਫੈਸਲਾ ਕੀਤਾ ਹੈ।
ਚੈਪਨ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਉਨ੍ਹਾਂ ਦੋਹਾਂ (ਸਮਿਥ ਅਤੇ ਵਾਰਨਰ) 'ਚੋਂ ਕਿਸੇ ਨੂੰ ਦੁਬਾਰਾ ਆਸਟਰੇਲੀਆ ਦੀ ਕਪਤਾਨੀ ਕਰਦੇ ਹੋਏ ਨਹੀਂ ਦੇਖਦਾ। ਕਪਤਾਨ ਦੇ ਰੂਪ 'ਚ ਸਭ ਤੋਂ ਮਹੱਤਵਪੂਰਨ ਚੀਜ਼ਾਂ 'ਚੋਂ ਇਕ ਹੈ ਹੈ ਕਿ ਤੁਸੀਂ ਟੀਮ ਦੇ ਆਪਣੇ ਸਾਥੀਆਂ ਦਾ ਸਨਮਾਨ ਹਾਸਲ ਕਰੋ।'' ਉਨ੍ਹਾਂ ਕਿਹਾ, ''ਕੇਪਟਾਊਨ 'ਚ ਜਿਸ ਤਰੀਕੇ ਨਾਲ ਮੂਰਖਤਾਂ ਨਾਲ ਭਰੀ ਹਰਕਤ ਕੀਤੀ, ਮੈਨੂੰ ਨਹੀਂ ਲਗਦਾ ਕਿ ਹੁਣ ਉਨ੍ਹਾਂ ਦੋਵਾਂ 'ਚੋਂ ਕੋਈ ਦੁਬਾਰਾ ਟੀਮ ਦੇ ਸਾਥੀਆਂ ਦਾ ਜ਼ਿਆਦਾ ਸਨਮਾਨ ਹਾਸਲ ਕਰ ਸਕੇਗਾ। ਇਸ ਲਈ ਮੈਨੂੰ ਲਗਦਾ ਹੈ ਕਿ ਉਨ੍ਹਾਂ ਦੋਹਾਂ 'ਚੋਂ ਕਿਸੇ ਦੇ ਆਸਟਰੇਲੀਆ ਦੀ ਕਪਤਾਨੀ ਕਰਨ ਦੀ ਗੱਲ ਨੂੰ ਭੁੱਲ ਜਾਵੋ।''
VIDEO : ਏਅਰਪੋਰਟ 'ਤੇ ਸਮਿਥ ਨੂੰ ਦੇਖਦੇ ਹੀ ਲੋਕਾਂ ਨੇ ਲਗਾਏ 'ਚੀਟ-ਚੀਟ' ਦੇ ਨਾਅਰੇ
NEXT STORY