ਨਵੀਂ ਦਿੱਲੀ (ਨਿਕਲੇਸ਼ ਜੈਨ)- ਮੇਲਟਵਾਟਰ ਚੈਂਪੀਅਨਜ਼ ਸ਼ਤਰੰਜ ਟੂਰ 2022 ਸੀਜ਼ਨ ਦੇ ਦੂਜੇ ਟੂਰਨਾਮੈਂਟ ਚੈਰਿਟੀ ਕੱਪ ਦੇ ਪਹਿਲੇ ਦਿਨ ਪ੍ਰਤੀਯੋਗਿਤਾ 'ਚ ਭਾਰਤ ਦੇ ਚੋਟੀ ਦੇ ਖਿਡਾਰੀ ਵਿਦਿਤ ਗੁਜਰਾਤੀ ਦੋ ਜਿੱਤ ਤੇ ਦੋ ਡਰਾਅ ਦੇ ਨਾਲ ਚੌਥੇ ਸਥਾਨ 'ਤੇ ਹਨ। ਵਿਦਿਤ ਨੇ ਪਹਿਲੇ ਦਿਨ ਸ਼ਤਰੰਜ ਦੇ ਵਿਸ਼ਵ ਦੇ 7ਵੇਂ ਨੰਬਰ ਦੇ ਖਿਡਾਰੀ ਹੰਗਰੀ ਦੇ ਰਿਚਰਡ ਰਾਪੋਰਟ ਨੂੰ ਹਰਾਇਆ ਤਾਂ ਨਾਲ ਹੀ ਚੀਨ ਦੀ ਲੇਈ ਟਿੰਗਜੀ ਨੂ ਹਰਾਇਆ ਜਦਕਿ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਤੇ ਹਮਵਤਨ ਆਰ. ਪ੍ਰਗਿਆਨੰਧਾ ਨਾਲ ਡਰਾਅ ਖੇਡਿਆ।
ਇਹ ਵੀ ਪੜ੍ਹੋ : ਸ਼ਾਟ ਪੁੱਟ ਖਿਡਾਰੀ ਤੂਰ ਵਿਸ਼ਵ ਇੰਡੋਰ ਚੈਂਪੀਅਨਸ਼ਿਪ 'ਚ ਸਹੀ ਥ੍ਰੋਅ ਕਰਨ 'ਚ ਰਹੇ ਅਸਫਲ
ਪ੍ਰਤੀਯੋਗਿਤਾ ਦੇ ਅੰਕ ਫਾਰਮੈਟ 'ਤੇ ਜਿੱਤਣ 'ਤੇ 3 ਅੰਕ ਤਾਂ ਡਰਾਅ 'ਤੇ 1 ਅੰਕ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਵਿਦਿਤ ਚਾਰ ਰਾਊਂਡ ਦੇ ਬਾਅਦ 8 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹੇ ਹਨ। ਭਾਰਤ ਦੇ ਯੁਵਾ ਖਿਡਾਰੀ ਪ੍ਰਗਿਆਨੰਧਾ ਲਈ ਵੀ ਦਿਨ ਠੀਕ ਬੀਤਿਆ। ਉਨ੍ਹਾਂ ਨੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਜੂ ਵੇਂਜੂਨ ਨੂੰ ਹਰਾਇਆ ਜਦਕਿ ਵਿਦਿਤ ਦੇ ਇਲਾਵਾ ਇੰਗਲੈਂਡ ਦੇ ਜੋਂਸ ਗਾਵਿਨ ਨਾਲ ਡਰਾਅ ਖੇਡਿਆ ਜਦਕਿ ਵੀਅਤਨਾਮ ਦੀ ਲੀ ਕਵਾਂਗ ਲੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਲਈ ਦਿਨ ਬੇਹੱਦ ਖ਼ਰਾਬ ਰਿਹਾ। ਉਨ੍ਹਾਂ ਨੂੰ ਚੀਨ ਦੇ ਡਿੰਗ ਲੀਰੇਨ ਤੇ ਵਿਸ਼ਵ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਤੇ ਹੰਗਰੀ ਦੇ ਰਿਚਰਡ ਰਾਪੋਰਟ ਨਾਲ ਬਾਜ਼ੀ ਡਰਾਅ 'ਤੇ ਖ਼ਤਮ ਹੋਈ।
ਇਹ ਵੀ ਪੜ੍ਹੋ : ਲਕਸ਼ੈ ਸੇਨ ਇਤਿਹਾਸ ਬਣਾਉਣ ਤੋਂ ਖੁੰਝੇ, ਆਲ ਇੰਗਲੈਂਡ ਬੈਡਮਿੰਟਨ ਦਾ ਫਾਈਨਲ ਮੈਚ ਗੁਆਇਆ
ਪਹਿਲੇ ਦਿਨ ਦੇ ਬਾਅਦ ਯੂ. ਐੱਸ. ਏ. ਦੇ ਹੈਂਸ ਨੀਮਨ ਤੇ ਵੀਅਤਨਾਮ ਦੇ ਲੀਮ ਕਵਾਂਗ ਲੇ 10 ਅੰਕ ਬਣਾ ਕੇ ਸੰਯੁਕਤ ਪਹਿਲੇ ਸਥਾਨ 'ਤੇ ਚਲ ਰਹੇ ਹਨ ਜਦਕਿ ਡਿੰਗ ਲੀਰੇਨ 9 ਅੰਕ ਬਣਾ ਕੇ ਤੀਜੇ ਸਥਾਨ 'ਤੇ ਹੈ। ਇਸ ਪ੍ਰਤੀਯੋਗਿਤਾ ਦੇ ਖਿਡਾਰੀਆਂ ਨੇ ਆਪਣੀ ਸਾਰੀ ਪੁਰਸਕਾਰ ਰਾਸ਼ੀ ਯੂਕ੍ਰੇਨ 'ਚ ਜੰਗ ਨਾਲ ਪੀੜਤ ਲੋਕਾਂ ਨੂੰ ਸਮਰਪਿਤ ਕਰਨ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ। ਕੁਲ 16 ਖਿਡਾਰੀਆਂ ਦਰਮਿਆਨ ਪਹਿਲੇ ਦਿਨ ਰਾਊਂਡ ਰੌਬਿਨ ਆਧਾਰ 'ਤੇ ਕੁਲ 15 ਰਾਊਂਡ ਹੋਣਗੇ ਤੇ ਉਸ ਤੋਂ ਬਾਅਦ ਚੋਟੀ ਦੇ 8 ਖਿਡਾਰੀ ਖੇਡ 'ਚ ਹਿੱਸਾ ਲੈਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ਾਟ ਪੁੱਟ ਖਿਡਾਰੀ ਤੂਰ ਵਿਸ਼ਵ ਇੰਡੋਰ ਚੈਂਪੀਅਨਸ਼ਿਪ 'ਚ ਸਹੀ ਥ੍ਰੋਅ ਕਰਨ 'ਚ ਰਹੇ ਅਸਫਲ
NEXT STORY