ਬੇਲਗ੍ਰੇਡ- ਏਸ਼ੀਆਈ ਰਿਕਾਰਡਧਾਰੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਆਪਣੀਆਂ ਤਿੰਨੋਂ ਕੋਸ਼ਿਸ਼ਾਂ 'ਚ ਕੋਈ ਵੀ ਸਹੀ ਥ੍ਰੋਅ ਕਰਨ 'ਚ ਅਸਫਲ ਰਹੇ ਜਿਸ ਨਾਲ ਭਾਰਤੀ ਖਿਡਾਰੀ ਦੀ ਮੁਹਿੰਮ ਇੱਥੇ ਵਿਸ਼ਵ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਬਿਨਾ ਕਿਸੇ ਪ੍ਰਭਾਵ ਦੇ ਖ਼ਤਮ ਹੋ ਗਈ। ਟੋਕੀਓ ਓਲੰਪੀਅਨ ਤੂਰ ਤਿੰਨੇ ਕੋਸ਼ਿਸ਼ਾਂ 'ਚ ਅਸਫਲ ਰਹੇ ਜਿਸ ਨਾਲ ਉਨ੍ਹਾਂ ਦੀ ਮੁਹਿੰਮ 'ਨੋ ਮਾਰਕ (ਐੱਨ. ਐੱਮ.)' ਦੇ ਨਾਲ ਖ਼ਤਮ ਹੋਈ।
ਇਹ ਵੀ ਪੜ੍ਹੋ : ICC ਨੇ ਬੈਂਗਲੁਰੂ ਦੀ ਪਿੱਚ ਨੂੰ ਦਿੱਤਾ ਡੀ-ਮੈਰਿਟ ਪੁਆਇੰਟ, ਸ਼੍ਰੀਲੰਕਾ ਵਿਰੁੱਧ ਖੇਡਿਆ ਗਿਆ ਸੀ ਟੈਸਟ
ਇਸ ਮੁਕਾਬਲੇ 'ਚ ਬ੍ਰਾਜ਼ੀਲ ਦੇ ਡਾਰਲਾਨ ਰੋਮਾਨੀ ਨੇ 22.53 ਮੀਟਰ ਦੇ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਸੋਨ ਤਮਗ਼ਾ ਜਿੱਤਿਆ, ਜਦਕਿ ਅਮਰੀਕਾ ਦੇ ਰੇਆਨ ਕ੍ਰਾਸਰ (22.44 ਮੀਟਰ) ਤੇ ਨਿਊਜ਼ੀਲੈਂਡ ਦੇ ਟਾਮਸ ਵਾਲਸ਼ (22.31 ਮੀਟਰ) ਨੇ ਸ਼ਨੀਵਾਰ ਦੇਰ ਰਾਤ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗ਼ੇ ਆਪਣੇ ਨਾਂ ਕੀਤੇ। ਤੂਰ ਨੇ 2018 ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਿਆ ਸੀ।
ਇਹ ਵੀ ਪੜ੍ਹੋ : ਲਕਸ਼ੈ ਸੇਨ ਇਤਿਹਾਸ ਬਣਾਉਣ ਤੋਂ ਖੁੰਝੇ, ਆਲ ਇੰਗਲੈਂਡ ਬੈਡਮਿੰਟਨ ਦਾ ਫਾਈਨਲ ਮੈਚ ਗੁਆਇਆ
ਇਸ 27 ਸਾਲ ਦੇ ਖਿਡਾਰੀ ਨੇ ਪਿਛਲੇ ਸਾਲ ਪਟਿਆਲਾ 'ਚ 21.49 ਮੀਟਰ ਦੀ ਦੂਰੀ ਦੇ ਨਾਲ ਏਸ਼ੀਆਈ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ, ਰਾਸ਼ਟਰੀ ਰਿਕਾਰਡਧਾਰੀ ਲੋਂਗ ਜੰਪ ਖਿਡਾਰੀ ਐੱਮ. ਸ਼੍ਰੀਸ਼ੰਕਰ 7.92 ਮੀਟਰ ਦੀ ਸਰਵਸ੍ਰੇਸ਼ਠ ਛਾਲ ਦੇ ਨਾਲ ਸਤਵੇਂ ਸਥਾਨ 'ਤੇ ਰਹੇ ਸਨ। ਫਰਾਟਾ ਦੌੜਾਕ ਦੁਤੀ ਚੰਦ 60 ਮੀਟਰ ਸਪ੍ਰਿੰਟ ਦੇ ਸੈਮੀਫਾਈਨਲ 'ਚ ਪੁੱਜਣ 'ਚ ਅਸਫਲ ਰਹੀ। ਉਹ 7.35 ਸਕਿੰਟ ਦੇ ਸਮੇਂ ਦੇ ਨਾਲ ਆਪਣੀ ਹੀਟ 'ਚ ਛੇਵੇਂ ਤੇ ਕੁਲ ਮਿਲਾ ਕੇ 30ਵੇਂ ਸਥਾਨ 'ਤੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੌਲੀ-ਗੋਪੀਚੰਦ ਦੀ ਜੋੜੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ
NEXT STORY