ਵਿਸ਼ਾਖਾਪਟਨਮ, (ਭਾਸ਼ਾ)– ਚੰਡੀਗੜ੍ਹ ਦੇ ਗੋਲਫਰ ਅੰਗਦ ਚੀਮਾ ਨੇ ਸ਼ੁੱਕਰਵਾਰ ਨੂੰ ਇਕ ਕਰੋੜ ਦੀ ਇਨਾਮੀ ਰਾਸ਼ੀ ਵਾਲੇ ਵਾਈਜੇਗ ਓਪਨ ’ਚ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਤੀਜੇ ਦੌਰ ਵਿਚ ਇਕ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ ਚੋਟੀ ’ਤੇ ਬਣਿਆ ਹੋਇਆ ਹੈ। ਚੀਮਾ ਬੀਤੀ ਰਾਤ ਚਾਰ ਸ਼ਾਟਾਂ ਦੀ ਬੜ੍ਹਤ ’ਤੇ ਸੀ। ਉਸ ਨੇ ਤੀਜੇ ਦੌਰ ਵਿਚ ਸ਼ਾਨਦਾਰ ਕਾਰਡ ਦੀ ਮਦਦ ਨਾਲ ਕੁੱਲ 13 ਅੰਡਰ 200 ਦਾ ਸਕੋਰ ਬਣਾ ਲਿਆ ਹੈ। ਹੁਣ ਉਹ 3 ਸ਼ਾਟਾਂ ਦੀ ਬੜ੍ਹਤ ’ਤੇ ਹੈ।
ਪਟਨਾ ਦਾ ਅਮਨ (66-68-69) ਦੋ ਅੰਡਰ 69 ਦੇ ਕਾਰਡ ਨਾਲ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਉਸ ਦਾ ਕੁੱਲ ਸਕੋਰ 10 ਅੰਡਰ 203 ਦਾ ਹੈ। ਗੁਰੂਗ੍ਰਾਮ ਦੇ ਕਾਰਤਿਕ ਸ਼ਰਮਾ ਨੇ ਦਿਨ ਦਾ ਸਰਵਸ੍ਰੇਸ਼ਠ 7 ਅੰਡਰ 67 ਦਾ ਕਾਰਡ ਖੇਡਿਆ, ਜਿਸ ਨਾਲ ਉਹ ਨੋਇਡਾ ਦੇ ਅਮਰਦੀਪ ਮਲਿਕ ਤੇ ਯਸ਼ ਚੰਦ੍ਰਾ ਦੇ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ।
ਮਹਿਲਾ ਵਿਸ਼ਵ ਕੱਪ 'ਚ ਅੱਜ Bangladesh vs England, ਜਾਣੋ ਕਦੋਂ, ਕਿੱਥੇ ਤੇ ਕਿਵੇਂ ਦੇਖ ਸਕਦੇ ਹੋ ਮੈਚ
NEXT STORY