ਸਪੋਰਟਸ ਡੈਸਕ- ਹਾਰਦਿਕ ਪੰਡਯਾ ਸੈਯਦ ਮੁਸ਼ਤਾਕ ਅਲੀ ਟ੍ਰਾਫੀ 'ਚ ਇਕ ਵਾਰ ਫਿਰ ਤੋਂ ਨਿਵਾਸ਼ਕਾਰੀ ਫਾਰਮ 'ਚ ਦਿਸ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਸੈਯਦ ਮੁਸ਼ਤਾਕ ਅਲੀ ਟ੍ਰਾਫੀ 'ਚ ਬੜੌਦਾ ਨੂੰ ਤਾਮਿਲਨਾਡੂ 'ਤੇ ਰੋਮਾਂਚਕ ਜਿੱਤ ਦਿਵਾਈ। ਪੰਡਯਾ ਨੇ 30 ਗੇਂਦਾਂ 'ਤੇ 69 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ, ਜਿਸ ਨਾਲ ਉਨ੍ਹਾਂ ਦੀ ਟੀਮ 222 ਦੌੜਾਂ ਦਾ ਪਿੱਛਾ ਕਰਨ 'ਚ ਸਫਲ ਰਹੀ। ਇਹ ਆਲਰਾਊਂਡਰ ਆਪਣੇ ਸਰਵੋਤਮ ਪ੍ਰਦਰਸ਼ਨ 'ਤੇ ਸੀ ਅਤੇ ਉਸ ਨੇ ਗੇਂਦਬਾਜ਼ਾਂ ਨੂੰ ਮੈਦਾਨ ਦੇ ਸਾਰੇ ਹਿੱਸਿਆਂ 'ਤੇ ਹਿੱਟ ਕੀਤਾ। 17ਵਾਂ ਓਵਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਨੇ ਸੁੱਟਿਆ, ਜਿਸ ਨੂੰ ਹਾਲ ਹੀ ਵਿੱਚ ਆਈ.ਪੀ.ਐੱਲ. 2025 ਦੀ ਮੇਗਾ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ 2.2 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਪੰਡਯਾ ਨੇ ਉਸ ਨੂੰ ਇਕ ਓਵਰ 'ਚ 4 ਛੱਕੇ ਅਤੇ ਚੌਕਾ ਲਗਾਇਆ ਜਿਸ ਵਿਚ 29 ਦੌੜਾਂ ਬਣੀਆਂ। ਗੇਂਦਬਾਜ਼ ਨੇ ਇਕ ਨੋ-ਬਾਲ ਵੀ ਸੁੱਟੀ। ਹਾਰਦਿਕ ਨੇ ਲਾਂਗ ਆਫ 'ਤੇ ਜ਼ਬਰਦਸਤ ਛੱਕਾ ਜੜ ਕੇ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਇਕ ਹੋਰ ਸਿੱਧਾ ਛੱਕਾ ਜੜਿਆ। ਇਸ ਤੋਂ ਬਾਅਦ ਪੰਡਯਾ ਨੇ ਲਾਂਗ ਆਫ ਦੇ ਉਪਰੋਂ ਤੀਜਾ ਛੱਕਾ ਲਗਾਇਆ ਅਤੇ ਲਾਂਗ ਆਨ ਦੇ ਉਪਰੋਂ ਚੌਥਾ ਛੱਕਾ ਜੜਿਆ। ਇਸ ਤੋਂ ਬਾਅਦ ਗੇਂਦ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਚੌਕੇ ਵੱਲ ਚਲੀ ਗਈ।
ਗਰੁੱਪ-ਈ ਦੇ ਮੈਚ 'ਚ ਹਾਰਦਿਕ ਪੰਡਯਾ ਦੇ 30 ਗੇਂਦਾਂ 'ਚ 69 ਦੌੜਾਂ ਦੀ ਮਦਦ ਨਾਲ ਬੜੌਦਾ ਨੇ ਤਾਮਿਲਨਾਡੂ 'ਤੇ ਆਖਰੀ ਗੇਂਦ 'ਤੇ 3 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਤਾਮਿਲਨਾਡੂ ਨੇ 6 ਵਿਕਟਾਂ 'ਤੇ 221 ਦੌੜਾਂ ਬਣਾਈਆਂ ਜਿਸ ਵਿਚ ਨਾਰਾਇਣ ਜਗਦੀਸ਼ਨ ਨੇ ਅਰਧ ਸੈਂਕੜਾ ਅਤੇ ਵਿਜੈ ਸ਼ੰਕਰ ਨੇ 22 ਗੇਂਦਾਂ 'ਚ 42 ਦੌੜਾਂ ਬਣਾਈਆਂ ਸਨ। ਜਵਾਬ 'ਚ ਬੜੌਦਾ ਨੇ 152 ਦੌੜਾਂ 'ਤੇ 6 ਵਿਕਟਾਂ ਗੁਆ ਲਈਆਂ ਪਰ ਹਾਰਦਿਕ ਨੇ ਟੀਮ ਨੂੰ ਮੈਚ 'ਚ ਵਾਪਸੀ ਕਰਵਾਈ। ਹਾਰਦਿਕ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਆਊਟ ਹੋ ਗਏ ਜਦੋਂ ਟੀਮ ਨੂੰ 9 ਦੌੜਾਂ ਦੀ ਲੋੜ ਸੀ। ਅਤੀਤ ਸ਼ੇਠ ਨੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
5 ਵੱਡੇ ਖਿਡਾਰੀ ਜੋ IPL 2025 ਨਿਲਾਮੀ 'ਚ ਰਹੇ ਅਨਸੋਲਡ, 2024 ਦੀ ਨਿਲਾਮੀ 'ਚ ਵੀ ਨਹੀਂ ਮਿਲਿਆ ਸੀ ਕੋਈ ਖਰੀਦਦਾਰ
NEXT STORY