ਚੇਨਈ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਲਈ ਚੇਨਈ ਸੁਪਰ ਕਿੰਗਜ਼ ਦਾ ਸ਼ਨੀਵਾਰ ਨੂੰ ਇੱਥੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਮੌਜੂਦਗੀ ਵਿਚ ਕੈਂਪ ਸ਼ੁਰੂ ਹੋਇਆ। ਚਾਹਰ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਵਿਚ ਆਪਣੀ ਫ੍ਰੈਂਚਾਈਜ਼ੀ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਰਾਸ਼ਟਰੀ ਟੀਮ ਵਿਚ ਵਾਪਸੀ ਕਰਨਾ ਚਹੇਗਾ।
ਤਾਮਿਲਨਾਡੂ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਸਥਾਨਕ (ਭਾਰਤੀ) ਖਿਡਾਰੀਆਂ ਦਾ ਪਹਿਲਾ ਗਰੁੱਪ ਸ਼ੁੱਕਰਵਾਰ ਨੂੰ ਇਥੇ ਪੁਹੰਚ ਗਿਆ ਹੈ। ਅਗਲੇ ਕੁਝ ਦਿਨਾਂ ਵਿਚ ਤੇ ਖਿਡਾਰੀਆਂ ਦੇ ਆਉਣ ਦੀ ਉਮੀਦ ਹੈ।’’
ਚੇਨਈ ਸੁਪਰ ਕਿੰਗਜ਼ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਚ ਖਿਡਾਰੀਆਂ ਦੇ ਪਹਿਲੇ ਬੈਚ ਦੇ ਆਗਮਨ ਦੀ ਪੁਸ਼ਟੀ ਕੀਤੀ ਸੀ। ਇਸ ਵਿਚ ਸਿਰਮਜੀਤ ਸਿੰਘ (ਤੇਜ਼ ਗੇਂਦਬਾਜ਼), ਰਾਜਵਰਧਨ ਹੰਗਰਗੇਕਰ (ਆਲਰਾਊਂਡਰ), ਮੁਕੇਸ਼ ਚੌਧਰੀ (ਤੇਜ਼ ਗੇਂਦਬਾਜ਼), ਪ੍ਰਸ਼ਾਂਤ ਸੋਲੰਕੀ (ਸਪਿਨਰ), ਅਜੇ ਮੰਡਲ (ਆਲਰਾਊਂਡਰ) ਤੇ ਦੀਪਕ ਚਾਹਰ (ਤੇਜ਼ ਗੇਂਦਬਾਜ਼) ਦਾ ਨਾਂ ਸ਼ਾਮਲ ਸੀ।
ਚਾਹਰ ਨੇ ਪਿਛਲੇ ਸਾਲ ਦਸੰਬਰ ਤੋਂ ਬਾਅਦ ਤੋਂ ਕਿਸੇ ਵੀ ਸਵਰੂਪ ਵਿਚ ਕ੍ਰਿਕਟ ਨਹੀਂ ਖੇਡੀ ਹੈ। ਉਹ ਆਪਣੇ ਪਿਤਾ ਦੀ ਬੀਮਾਰੀ ਕਾਰਨ ਆਸਟ੍ਰੇਲੀਆ ਵਿਰੁੱਧ ਘਰੇਲੂ ਟੀ-20 ਲੜੀ ਵਿਚਾਲੇ ਛੱਡ ਗਿਆ ਸੀ ਤੇ ਫਿਰ ਦੱਖਣੀ ਅਫਰੀਕਾ ਦੌਰੇ ਤੋਂ ਵੀ ਉਸ ਨੇ ਨਾਂ ਵਾਪਸ ਲੈ ਲਿਆ ਸੀ।
ਤਜਰਬੇ ਨਾਲ ਨਾ-ਪੱਖੀ ਚੀਜ਼ਾਂ ਤੋਂ ਦੂਰ ਰਹਿਣਾ ਸਿੱਖਿਆ : ਸ਼੍ਰੀਜੇਸ਼
NEXT STORY