ਚੇਨਈ, (ਨਿਕਲੇਸ਼ ਜੈਨ)-ਪਹਿਲੀ ਵਾਰ ਭਾਰਤ ’ਚ ਹੋ ਰਹੇ ਸ਼ਤਰੰਜ ਓਲੰਪਿਆਡ ਦੇ ਉਦਘਾਟਨ ਸਮਾਰੋਹ ’ਚ ਇਥੋਂ ਦਾ ਨਹਿਰੂ ਇੰਡੋਰ ਸਟੇਡੀਅਮ ਰੋਸ਼ਨੀ ਨਾਲ ਜਗਮਗਾਇਆ ਹੋਇਆ ਹੈ ਅਤੇ ਇਥੋਂ ਦੀ ਫਿਜ਼ਾ ’ਚ ਇਸ ਖੇਡ ਨੂੰ ਲੈ ਕੇ ਜੋਸ਼ ਅਤੇ ਜ਼ਨੂੰਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਤਰੰਜ ਓਲੰਪਿਆਡ ਦੇ 44ਵੇਂ ਸੈਸ਼ਨ ਦੇ ਆਗਾਜ਼ ਤੋਂ ਪਹਿਲਾਂ ਚੇਨਈ ਦੇ ਮੁੱਖ ਇਲਾਕੇ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਸਟੇਡੀਅਮ ਦੇ ਬਾਹਰ ਰੰਗ-ਬਿਰੰਗੀਆਂ ਆਕਰਸ਼ਕ ਰੌਸ਼ਨੀ ਨਾਲ ਵੱਡੇ ਸਾਈਜ਼ ਸ਼ਤਰੰਜ ਬੋਰਡ ਅਤੇ ਇਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਝੰਡੇ ਲੱਗੇ ਹਨ। ਓਲੰਪਿਆਡ ਦਾ ਆਯੋਜਨ 10 ਅਗਸਤ ਤਕ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਕ ਰਸਤੇ ਜ਼ਰੀਏ ਜਦੋਂ ਜਵਾਹਰਲਾਲ ਨਹਿਰੂ ਸਟੇਡੀਅਮ ਵੱਲ ਵਧ ਰਹੇ ਸਨ ਉਦੋਂ ਰਸਤੇ ’ਚ ਸੰਗੀਤਕਾਰਾਂ ਅਤੇ ਪਰਕਸ਼ਨਿਸਟ ਦੇ ਪ੍ਰਦਰਸ਼ਨ ਨਾਲ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਪਹਿਲੇ ਦਿਨ ਦੇ ਸ਼ਡਿਊਲ 'ਤੇ ਇਕ ਨਜ਼ਰ, ਹੋਣਗੇ ਇਹ ਮੁਕਾਬਲੇ
ਮੋਦੀ ਨੇ ਸ਼ਤਰੰਜ ਦੀ ਬਿਸਾਤ ਦੀ ਡਿਜ਼ਾਈਨ ਵਾਲੀ ਬਾਰਡਰ ਵਾਲਾ ਪਟਕਾ ਪਹਿਨ ਰੱਖਿਆ ਸੀ। ਉਦਘਾਟਨ ਸਮਾਰੋਹ ’ਚ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਮੌਜੂਦਗੀ ’ਚ ਸੈਂਡ ਆਰਟਿਸਟ (ਰੇਤ ਸ਼ਿਲਪਕਾਰ) ਸਰਵਮ ਪਟੇਲ ਨੇ ਪ੍ਰਾਚੀਨ ਮਾਮਲਾਪੁਰਮ ਬੰਦਰਗਾਹ ਮੰਦਰ, ਸ਼ਤਰੰਜ ਦੀ ਖੇਡ ਅਤੇ ਮੇਜ਼ਬਾਨ ਦੇਸ਼ ਭਾਰਤ ਨਾਲ ਜੁੜੀ ਕਲਾਕ੍ਰਿਤੀ ਬਣਾ ਕੇ ਆਪਣੇ ਹੁਨਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਸਟੇਡੀਅਮ ਦੇ ਮੰਚ ’ਤੇ ਵੱਡੇ ਸ਼ਤਰੰਜ ਦੀ ਖੇਡ ’ਚ ਇਸਤੇਮਾਲ ਹੋਣ ਵਾਲੇ ‘ਕਿੰਗ, ਕਵੀਨ, ਰੂਕ, ਬਿਸ਼ਪ, ਨਾਈਟ ਅਤੇ ਪਾਂਸ’ ਦੀਆਂ ਵੱਡੀਆਂ ਆਕ੍ਰਿਤੀਆਂ ਨਾਲ ਸਜਾਇਆ ਗਿਆ ਹੈ। ਇਸ ਮੌਕੇ ਵਿਸ਼ੇਸ਼ ਨ੍ਰਿਤ-ਗੀਤ ‘ਵਣਕੱਮ ਚੇਨਈ’ ਵਣਕੱਮ ਸ਼ਤਰੰਜ’ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਇਤਿਹਾਸਕ ਬੰਦਰਗਾਹ ਸ਼ਹਿਰ ਮਾਮਲਾਪੁਰਮ ’ਚ ਦੀ ਰੇਤ-ਮੂਰਤੀਕਲਾ ਦੇ ਵਿਸ਼ੇ ’ਤੇ ਇਕ ਆਡੀਓ ਵਿਜ਼ੁਅਲ ਦਾ ਪ੍ਰਦਰਸ਼ਨ ਹੋਇਆ। ਆਰਕੈਸਟ੍ਰਾ ਦੀਆਂ ਧੁਨਾਂ ਅਤੇ ਤਾੜੀਆਂ ਦੀ ਆਵਾਜ਼ ਨੇ ਜਾਪਾਨ, ਚੀਨ, ਆਸਟ੍ਰੇਲੀਆ, ਜਰਮਨੀ, ਇਟਲੀ, ਦੱਖਣੀ, ਅਫਰੀਕਾ, ਆਸਟ੍ਰੀਆ, ਅਲਬਾਨੀਆ, ਅਲਜੀਰੀਆ, ਅੰਗੋਲਾ, ਅਰਜਨਟੀਨਾ ਅਤੇ ਬਾਰਬਾਡੋਸ ਸਮੇਤ ਦਰਜਨਾਂ ਦੇਸ਼ਾਂ ਦੀਆਂ ਟੀਮਾਂ ਜਾ ਸਟੇਡੀਅਮ ’ਚ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗੀਤ ਯੰਤਰਾਂ ਤੋਂ ਨਿਕਲੇ ‘ਜੈ ਹੋ’ ਦੇ ਧੁਨ ਅਤੇ ‘ਵੰਦੇ ਮਾਤਰਮ’ ਦੇ ਗਾਇਨ ’ਚ ਇਥੇ ਮੌਜੂਦ ਲੋਕਾਂ ’ਚ ਜੋਸ਼ ਭਰ ਦਿੱਤਾ।
ਇਹ ਵੀ ਪੜ੍ਹੋ : WI vs IND, 1st T20I : ਟੀਮ ਇੰਡੀਆ ਦੀਆਂ ਨਜ਼ਰਾਂ ਲਗਾਤਾਰ ਦੂਜੀ ਸੀਰੀਜ਼ ’ਚ ‘ਕਲੀਨ ਸਵੀਪ’ ਦੇ ਰਿਕਾਰਡ ’ਤੇ
ਭਾਰਤੀ ਸ਼ਾਸਤਰੀ ਨ੍ਰਿਤ ਦੇ ਸਾਰੇ ਰੂਪਾਂ ਕਥਕ, ਓਡਿਸੀ, ਕੁਚੁਪੁੜੀ, ਕੱਥਕ ਕਲੀ, ਮੋਹਿਨੀਅਟੱਮ, ਮਣੀਪੁਰੀ, ਸੱਤਰੀਆ ਅਤੇ ਭਾਰਤ ਨਾਟਿਅਮ ਦਾ ਪ੍ਰਦਰਸ਼ਨ ਕੀਤਾ ਗਿਆ। ਉਦਘਾਟਨ ਲਈ ਇਕੱਠੇ ਹੋਏ ਲੋਕਾਂ ਨੇ ਚੇਨਈ ਦੇ ਸੰਗੀਤਕਾਰ ਲਿਡੀਅਨ ਨਾਦਸਵਰਮ ਦੇ ਸੰਗੀਤ ਸਮਾਰੋਹ ਦਾ ਲੁਤਫ ਉਠਾਇਆ। ਇਸ ਮੌਕੇ ਫਿਡੇ (ਸ਼ਤਰੰਜ ਦੀ ਕੌਮਾਂਤਰੀ ਸੰਚਾਲਕ) ਗਾਣ ਵਜਾਇਆ ਗਿਆ ਅਤੇ ਪ੍ਰਤੀਭਾਗੀਆਂ ਨੇ ਸਹੁੰ ਲਈ। ਚੋਟੀ ਦੇ ਅਭਿਨੇਤਾ ਰਜਨੀਕਾਂਤ ਉਨ੍ਹਾਂ ਸੱਦੇ ਹੋਏ ਸਟਾਰਾਂ ’ਚ ਸ਼ਾਮਲ ਸਨ, ਜੋ ਹਾਜ਼ਰ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WI vs IND, 1st T20I : ਟੀਮ ਇੰਡੀਆ ਦੀਆਂ ਨਜ਼ਰਾਂ ਲਗਾਤਾਰ ਦੂਜੀ ਸੀਰੀਜ਼ ’ਚ ‘ਕਲੀਨ ਸਵੀਪ’ ਦੇ ਰਿਕਾਰਡ ’ਤੇ
NEXT STORY