ਰੀਗਾ, ਲਾਤਵਿਆ (ਨਿਕਲੇਸ਼ ਜੈਨ)- ਰੀਗਾ ਯੂਨੀਵਰਸਿਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਤਿੰਨ ਰਾਊਂਡ ਤੋਂ ਬਾਅਦ ਭਾਰਤ ਦੇ 17 ਸਾਲ ਦੇ ਯੁਵਾ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੇ ਲਗਾਤਾਰ ਤਿੰਨ ਜਿੱਤ ਦੇ ਨਾਲ ਸਾਂਝੀ ਬੜ੍ਹਤ ਬਣਾ ਲਈ ਹੈ। ਨਿਹਾਲ ਨੇ ਦੂਜੇ ਰਾਊਂਡ ’ਚ ਰੂਸ ਦੇ ਡੁਡੀਨ ਗਲੇਬ ਤੇ ਤੀਜੇ ਰਾਊਂਡ ’ਚ ਹਮਵਤਨੀ ਰਾਜਾ ਹਰਸ਼ਿਤ ਨੂੰ ਹਰਾਇਆ।
ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ
ਇਸ ਜਿੱਤ ਨਾਲ ਹੀ ਲਾਈਵ ਰੇਟਿੰਗ ’ਚ ਨਿਹਾਲ ਪਹਿਲੀ ਵਾਰ 2660 ਦਾ ਅੰਕੜਾ ਵੀ ਪਾਰ ਕਰ ਗਏ ਅਤੇ ਵਿਸ਼ਵ ਰੈਂਕਿੰਗ ’ਚ 75ਵੇਂ ਸਥਾਨ ’ਤੇ ਪਹੁੰਚ ਗਏ ਹਨ। ਉਂਝ ਨਿਹਾਲ ਤੋਂ ਇਲਾਵਾ ਕੁਲ 8 ਹੋਰ ਖਿਡਾਰੀ ਵੀ ਪਹਿਲੇ 3 ਰਾਊਂਡ ਜਿੱਤਣ ’ਚ ਸਫਲ ਰਹੇ ਹਨ, ਜਿਸ ’ਚ ਭਾਰਤ ਵੱਲੋਂ ਐੱਸ. ਐੱਲ. ਨਾਰਾਇਨਨ, ਅਰਜੁਨ ਏਰਿਗਾਸੀ ਅਤੇ ਅਭਿਮਨਿਊ ਪ੍ਰਾਚੀਨ ਸ਼ਾਮਲ ਹਨ। ਤੀਜੇ ਰਾਊਂਡ ’ਚ ਨਾਰਾਇਨਨ ਨੇ ਪੋਲੈਂਡ ਦੇ ਰੋਸ਼ਕਾ ਯੇਵਗੇਨੀਏ, ਅਰਜੁਨ ਨੇ ਕੈਨੇਡਾ ਦੇ ਮਾਰਕ ਪਲੋਟਕਿਨ ਅਤੇ ਅਭਿਮਨਿਊ ਨੇ ਇੰਗਲੈਂਡ ਦੇ ਰਵੀ ਹਰਆ ਨੂੰ ਹਰਾਇਆ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨੇਮਾਰ ਤੋਂ ਘੱਟ ਹੋਵੇਗੀ ਮੇਸੀ ਦੀ ਤਨਖਾਹ
NEXT STORY