ਆਰਹਸ- ਚੀਨ ਨੇ ਸ਼ਨੀਵਾਰ ਨੂੰ ਇੱਥੇ ਫਾਈਨਲ 'ਚ ਸਾਬਕਾ ਚੈਂਪੀਅਨ ਜਾਪਾਨ ਨੂੰ 3-1 ਨਾਲ ਹਰਾ ਕੇ ਉਬੇਰ ਕੱਪ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਕੁਝ ਮੁੱਖ ਖਿਡਾਰੀਆਂ ਦੇ ਬਿਨਾ ਖੇਡ ਰਹੇ ਜਾਪਾਨ ਨੇ ਸਖ਼ਤ ਟੱਕਰ ਦਿੱਤੀ ਪਰ ਚੀਨ ਦੀ ਟੀਮ ਦਬਦਬਾ ਬਣਾ ਕੇ ਜਿੱਤ ਦਰਜ ਕਰਨ 'ਚ ਸਫਲ ਰਹੀ।
ਚੀਨ ਨੇ 15ਵੇਂ ਉਬੇਰ ਕੱਪ ਦਾ ਖ਼ਿਤਾਬ ਜਿੱਤਿਆ। ਚੇਨ ਕਿੰਗ ਚੇਨ ਤੇ ਜੀਆ ਯੀ ਫਾਨ ਨੇ ਡਬਲਜ਼ ਮੁਕਾਬਲੇ 'ਚ ਜਾਪਾਨ ਦੀ ਜੋੜੀ ਨੂੰ ਹਰਾਇਆ ਜੋ ਉਬੇਰ ਕੱਪ ਦੇ ਇਤਿਹਾਸ ਦਾ ਸਭ ਤੋਂ ਲੰਬਾ ਮੁਕਾਬਲਾ ਰਿਹਾ। ਦੂਜੇ ਡਬਲਜ਼ ਮੁਕਾਬਲੇ 'ਚ ਚੀਨ ਦੀ ਜੋੜੀ ਨੇ ਚਾਰ ਗੇਮ ਪੁਆਇੰਟ ਬਚਾਉਂਦੇ ਹੋਏ ਮੈਚ ਜਿੱਤ ਕੇ ਖ਼ਿਤਾਬ ਆਪਣੀ ਟੀਮ ਦੀ ਝੋਲੀ 'ਚ ਪਾ ਦਿੱਤਾ ਜਿਸ ਤੋਂ ਬਾਅਦ ਤੀਜੇ ਸਿੰਗਲ ਮੁਕਾਬਲੇ ਦੀ ਲੋੜ ਨਹੀਂ ਪਈ। ਚੀਨ ਨੇ ਦੋਵੇਂ ਡਬਲਜ਼ ਮੁਕਾਹਲੇ ਤੇ ਇਕ ਸਿੰਗਲ ਮੁਕਾਬਲਾ ਜਿੱਤਿਆ ਜਦਕਿ ਇਕ ਸਿੰਗਲ ਮੁਕਾਬਲੇ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਧੀ ਦਾ ਜਨਮ ਦਿਨ ਮਨਾ ਰਹੇ ਰਿਕੀ ਪੋਂਟਿੰਗ ਦੀ ਤਸਵੀਰ ’ਤੇ ਪੰਤ ਦਾ ਮਜ਼ੇਦਾਰ ਕੁਮੈਂਟ, ਜਾਣੋ
NEXT STORY