ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚਲ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਖੇਡਿਆ ਜਾਵੇਗਾ। ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ। ਪਰ ਅੱਜ ਦੋਵੇਂ ਹੀ ਟੀਮਾਂ ਜਿੱਤ ਨਾਲ ਸੀਰੀਜ਼ ਦਾ ਆਗਾਜ਼ ਕਰਨਾ ਚਾਹੁਣਗੀਆਂ। ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਵੈਸਟਇੰਡੀਜ਼ ਲਈ ਇਕ ਨਵਾਂ ਇਤਿਹਾਸ ਰਚ ਸਕਦੇ ਹਨ। ਗੇਲ ਅੱਜ ਬ੍ਰਾਇਨ ਲਾਰਾ ਦੇ ਦੋ ਰਿਕਾਰਡ ਤੋੜ ਸਕਦੇ ਹਨ।
ਗੇਲ ਵੈਸਟਇੰਡੀਜ਼ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾ ਸਕਦੇ ਹਨ

ਦਰਅਸਲ ਭਾਰਤ ਖਿਲਾਫ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਉਨ੍ਹਾਂ ਦੇ ਕਰੀਅਰ ਦੀ ਆਖ਼ਰੀ ਸੀਰੀਜ਼ ਹੈ। 39 ਸਾਲਾ ਗੇਲ ਅਜੇ ਤਕ 299 ਵਨ-ਡੇ ਮੈਚ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਗੇਲ ਕੋਲ ਇਸ ਸਮੇਂ ਬ੍ਰਾਇਨ ਲਾਰਾ ਦੇ 10405 ਦੌੜਾਂ ਦੇ ਨਾਲ ਵੈਸਟਇੰਡੀਜ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਦਕਿ ਗੇਲ ਨੇ ਅਜੇ ਤਕ 10397 ਦੌੜਾਂ ਬਣਾਈਆਂ ਹਨ। ਅਜਿਹੇ 'ਚ ਜੇਕਰ ਗੇਲ 9 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਲਾਰਾ ਨੂੰ ਪਿੱਛੇ ਛੱਡਦੇ ਹੋਏ ਵੈਸਟਇੰਡੀਜ਼ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾ ਲੈਣਗੇ।
ਕ੍ਰਿਸ ਗੇਲ ਖੇਡਣਗੇ ਆਪਣਾ 300ਵਾਂ ਮੈਚ

ਕ੍ਰਿਸ ਗੇਲ ਭਾਰਤ ਖਿਲਾਫ ਅੱਜ ਦੇ ਵਨ-ਡੇ ਮੈਚ 'ਚ ਉਤਰਨ ਦੇ ਨਾਲ ਹੀ 300 ਵਨ-ਡੇ ਮੈਚ ਖੇਡਣ ਵਾਲੇ ਵੈਸਟਇੰਡੀਜ਼ ਦੇ ਪਹਿਲੇ ਖਿਡਾਰੀ ਬਣ ਜਾਣਗੇ। ਗੇਲ ਇਸ ਸਮੇਂ ਵਿੰਡੀਜ਼ ਦੇ ਧਾਕੜ ਬੱਲੇਬਾਜ਼ ਬ੍ਰਾਇਨ ਲਾਰਾ ਦੇ 299 ਵਨ-ਡੇ ਮੈਚਾਂ ਦੀ ਬਰਾਬਰੀ 'ਤੇ ਹਨ। ਐਤਵਾਰ ਨੂੰ ਦੁਜੇ ਵਨ-ਡੇ 'ਚ ਉਤਰਨ ਦੇ ਨਾਲ ਗੇਲ ਵਨ-ਡੇ ਇਤਿਹਾਸ 'ਚ 300 ਮੈਚ ਖੇਡਣ ਵਾਲੇ ਦੁਨੀਆ ਦੇ 21ਵੇਂ ਖਿਡਾਰੀ ਬਣ ਜਾਣਗੇ।
IND vs WI : ਜਾਣੋ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਏ ਮੈਚਾਂ ਦੇ ਦਿਲਚਸਪ ਅੰਕੜਿਆਂ ਬਾਰੇ
NEXT STORY