ਸਪੋਰਟਸ ਡੈਸਕ— ਸਵਾਈ ਮਾਨਸਿੰਘ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਇਕ ਅਹਿਮ ਆਈ.ਪੀ.ਐੱਲ. ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਹਰਾਇਆ। ਟਾਸ ਹਾਰਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੇ ਬੱਲੇਬਾਜ਼ 20 ਓਵਰ 'ਚ 3 ਵਿਕਟ ਗੁਆ ਕੇ 139 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਨਾਈਟ ਰਾਈਡਰਜ਼ ਨੇ ਇਸ ਸੌਖੇ ਟੀਚੇ ਨੂੰ 13.5 ਓਵਰ 'ਚ ਹੀ ਆਪਣੇ ਨਾਂ ਕਰ ਲਿਆ। ਮੈਚ ਦੌਰਾਨ ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਨੇ ਮੈਚ ਦੇ ਦੌਰਾਨ ਇਕ ਅਜਿਹਾ ਛੱਕਾ ਜੜਿਆ ਕਿ ਸਟੇਡੀਅਮ 'ਚ ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ।

ਦਰਅਸਲ ਜਿੱਤ ਲਈ 140 ਦੌੜਾਂ ਦੀ ਭਾਲ 'ਚ ਕੋਲਕਾਤਾ ਨੇ ਕ੍ਰਿਸ ਲਿਨ ਅਤੇ ਸੁਨੀਲ ਨਾਰਾਇਣ ਦੇ ਨਾਲ ਜ਼ੋਰਦਾਰ ਸ਼ੁਰੂਆਤ ਕੀਤੀ। ਇਸ ਦੌਰਾਨ ਲਿਨ ਦਾ ਇਕ ਛੱਕਾ ਮੈਦਾਨ ਦੇ ਬਾਹਰ ਖੜੀ ਟਾਟਾ ਹੈਰੀਅਰ ਗੱਡੀ ਦੇ ਸ਼ੀਸ਼ੇ 'ਤੇ ਜਾ ਲੱਗਾ। ਹਾਲਾਂਕਿ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਲਿਨ ਦਾ ਇਹ ਸ਼ਾਟ ਦੇਖ ਕੇ ਕੁਮੈਂਟੇਟਰ ਤੋਂ ਲੈ ਕੇ ਦਰਸ਼ਕ ਸਾਰੇ ਹੈਰਾਨ ਰਹਿ ਗਏ। ਇਸ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਕ੍ਰਿਸ ਲਿਨ ਨੇ ਸਿਰਫ 32 ਗੇਂਦਾਂ 'ਤੇ 6 ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਅਤੇ ਸੁਨੀਲ ਨਾਰਾਇਣ ਨੇ ਵੀ 25 ਗੇਂਦਾਂ 'ਤੇ 6 ਚੌਕੇ ਤਿੰਨ ਛੱਕਿਆਂ ਦੇ ਸਹਾਰੇ 47 ਦੌੜਾਂ ਠੋਕ ਦਿੱਤੀਆਂ।
IPL 2019 : ਲਗਾਤਾਰ 6 ਮੈਚਾਂ 'ਚ ਹਾਰ ਨਾਲ ਟੁੱਟਿਆ ਕੋਹਲੀ ਦਾ ਹੌਸਲਾ, ਕਿਹਾ...
NEXT STORY