ਸਪੋਰਟਸ ਡੈਸਕ— ਲਗਾਤਾਰ 6 ਮੈਚਾਂ 'ਚ ਹਾਰ ਤੋਂ ਦੁਖੀ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਸ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਫਿਰ ਤੋਂ ਮੌਕਿਆਂ ਦਾ ਫਾਇਦਾ ਲੈਣ 'ਚ ਅਸਫਲ ਰਹੀ। ਕੋਹਲੀ ਨੇ ਕਿਹਾ ਕਿ ਹਾਰ ਲਈ ਹਰ ਦਿਨ ਬਹਾਨਾ ਨਹੀਂ ਬਣਾਇਆ ਜਾ ਸਕਦਾ। ਬੈਂਗਲੁਰੂ ਨੇ 8 ਵਿਕਟਾਂ 'ਤੇ 149 ਦੌੜਾਂ ਬਣਾਈਆਂ। ਪਰ ਉਹ ਸਕੋਰ ਦਾ ਬਚਾਅ ਨਹੀਂ ਕਰ ਸਕੇ ਅਤੇ ਦਿੱਲੀ ਨੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ।
ਕੋਹਲੀ ਨੇ ਮੈਚ ਦੇ ਬਾਅਦ ਕਿਹਾ, ''ਅਸੀਂ ਸੋਚ ਰਹੇ ਸੀ ਕਿ 160 ਦਾ ਸਕੋਰ ਇੱਥੇ ਟੱਕਰ ਦੇਣ ਵਾਲਾ ਹੋਵੇਗਾ। ਵਿਕਟ ਕਾਫੀ ਡ੍ਰਾਈ ਸੀ। ਇਸ ਬਾਰੇ ਸਾਨੂੰ ਪਤਾ ਸੀ। ਪਰ ਪਿਛਲੇ ਮੁਕਾਬਲੇ ਇਹ ਬਿਲਕੁਲ ਵੱਖ ਸੀ। ਪਹਿਲੀ ਪਾਰੀ 'ਚ ਠੀਕ ਅਜਿਹਾ ਹੀ ਹੋਇਆ। ਅਸੀਂ ਨਿਯਮਿਤ ਵਕਫੇ 'ਤੇ ਵਿਕਟ ਗਆਏ। ਇੱਥੇ 150 ਦੌੜਾਂ ਦਾ ਪਿੱਛਾ ਵੀ ਮੁਸ਼ਕਲ ਹੋ ਸਕਦਾ ਸੀ। ਜੇਕਰ ਅਸੀਂ ਕੁਝ ਮੌਕੇ ਗੁਆਏ ਨਾ ਹੁੰਦੇ ਤਾਂ ਅਸੀਂ ਜਿੱਤ ਸਕਦੇ ਸੀ। ਗੇਮ ਜਿੱਤਣ ਲਈ ਚਾਂਸ ਦਾ ਹੋਣਾ ਜ਼ਰੂਰੀ ਹੈ।'' ਉਨ੍ਹਾਂ ਕਿਹਾ, ''ਅਸੀਂ ਮੈਚ ਵਾਲੇ ਦਿਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਸੈਸ਼ਨ 'ਚ ਆਰ.ਸੀ.ਬੀ. ਦੀ ਇਹੋ ਕਹਾਣੀ ਹੈ।'' ਕੋਹਲੀ ਨੰ ਕਿਹਾ ਕਿ ਜੇਕਰ ਮਨ ਭਟਕਦਾ ਹੈ ਤਾਂ ਤੁਸੀਂ ਚਾਂਸ ਦਾ ਲਾਹਾ ਨਹੀਂ ਲੈ ਸਕਦੇ। ਟੀ-20 ਕ੍ਰਿਕਟ 'ਚ ਵੈਸੇ ਵੀ ਕੋਈ ਤੁਹਾਨੂੰ ਚਾਂਸ ਦੇ ਕੇ ਰਾਜ਼ੀ ਨਹੀਂ ਹੁੰਦਾ। ਦਿੱਲੀ ਦੇ ਕਪਤਾਨ ਨੇ 65 ਦੌੜਾਂ ਬਣਾਈਆਂ। ਉਨ੍ਹਾਂ ਦਾ ਇਕ ਕੈਚ ਛੁਟਿਆ ਜਦੋਂ ਉਹ ਸਿਰਫ 4 ਗੇਂਦ 'ਤੇ ਖੇਡ ਰਹੇ ਸਨ। ਟੀਮ ਕੋਲ ਕਹਿਣ ਨੂੰ ਕੁਝ ਨਹੀਂ ਹੈ। ਸਾਨੂੰ ਇਸ ਨੂੰ ਸਵੀਕਾਰ ਕਰਨ ਦੀ ਲੋੜ ਹੈ।
IPL 2019 : ਦਿੱਲੀ ਤੋਂ ਹਾਰਦੇ ਹੀ ਵਿਰਾਟ ਦੇ ਨਾਂ ਦਰਜ ਹੋਇਆ ਇਹ ਸ਼ਰਮਨਾਕ ਰਿਕਾਰਡ
NEXT STORY