ਨੈਹਾਟੀ (ਪੱਛਮੀ ਬੰਗਾਲ)- ਚਰਚਿਲ ਬ੍ਰਦਰਸ ਨੇ ਆਈ-ਲੀਗ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਪੜਾਅ ਦੇ ਮੈਚ 'ਚ ਮੰਗਲਵਾਰ ਨੂੰ ਇੱਥੇ ਰਾਜਸਥਾਨ ਯੂਨਾਈਟਿਡ ਨੂੰ 2-1 ਨਾਲ ਹਰਾ ਕੇ ਲਗਾਤਾਰ ਪੰਜਵੇਂ ਮੈਚ 'ਚ ਜਿੱਤ ਦਰਜ ਕੀਤੀ। ਮੈਚ ਦੇ ਆਖ਼ਰੀ ਸਮੇਂ 'ਚ ਚਰਚਿਲ ਦੀ ਟੀਮ 10 ਖਿਡਾਰੀਆਂ ਦੇ ਨਾਲ ਖੇਡ ਰਹੀ ਸੀ ਪਰ ਉਸ ਨੇ ਰਾਜਸਥਾਨ ਨੂੰ ਬਰਾਬਰੀ ਕਰਨ ਦਾ ਮੌਕਾ ਨਹੀਂ ਦਿੱਤਾ ਤੇ ਪੂਰੇ ਤਿੰਨ ਅੰਕ ਹਾਸਲ ਕੀਤੇ।
ਕਾਮਰਨ ਟੁਰਸੁਨੋਵ ਨੇ ਮੈਚ ਦੇ 23ਵੇਂ ਮਿੰਟ 'ਚ ਚਰਚਿਲ ਦੇ ਲਈ ਖ਼ਾਤਾ ਖੋਲਿਆ ਜਦੋਂ ਹਾਫ਼ ਟਾਈਮ ਤੋਂ ਠੀਕ ਪਹਿਲਾਂ ਤਾਰੀਫ ਅਖੰਡ ਦੇ ਆਤਮਘਾਤੀ ਗੋਲ ਨਾਲ ਟੀਮ ਦੀ ਬੜ੍ਹਤ ਦੁਗਈ ਹੋ ਗਈ। ਨਿੰਗਥੌਜਮ ਪ੍ਰੀਤਮ ਸਿੰਘ ਨੇ 68ਵੇਂ ਮਿੰਟ 'ਚ ਰਾਜਸਥਾਨ ਲਈ ਗੋਲ ਕਰਕੇ ਸਕੋਰ ਨੂੰ 1-2 ਕਰ ਦਿੱਤਾ। ਰਾਜਸਥਾਨ ਦੀ ਟੀਮ ਨੇ ਇਸ ਤੋਂ ਬਾਅਦ ਕਈ ਮੌਕੇ ਬਣਾਏ ਪਰ ਉਸ ਦੇ ਖਿਡਾਰੀ ਖ਼ਰਾਬ ਫਿਨਿਸ਼ਿੰਗ ਕਾਰਨ ਉਸ ਨੂੰ ਗੋਲ 'ਚ ਨਹੀਂ ਬਦਲ ਸਕੇ। ਚਰਚਿਲ ਦੇ ਕਵਾਨ ਗੋਮਸ ਨੂੰ ਸਟਾਪੇਜ ਸਮੇਂ (90+3) 'ਚ ਲਾਲ ਕਾਰਡ ਮਿਲਣ ਦੇ ਕਾਰਨ ਬਾਹਰ ਜਾਣਾ ਪਿਆ। ਰਾਜਸਥਾਨ ਦੀ ਟੀਮ ਇਸ ਤੋਂ ਬਾਅਦ 7 ਮਿੰਟ ਦੇ ਖੇਡ 'ਚ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ।
ਗੁਕੇਸ਼ ਬਣੇ ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ ਦੇ ਜੇਤੂ
NEXT STORY