ਮੇਨੋਰਕਾ, ਸਪੇਨ (ਨਿਕਲੇਸ਼ ਜੈਨ)- ਭਾਰਤ ਦੇ ਸਭ ਤੋਂ ਘੱਟ ਉਮਰ ਦੇ ਗ੍ਰਾਂਡ ਮਾਸਟਰ ਹੋਣ ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲੇ 15 ਸਾਲਾ ਡੀ. ਗੁਕੇਸ਼ ਹੁਣ ਹੌਲੇ-ਹੌਲੇ ਵਿਸ਼ਵ ਸ਼ਤਰੰਜ ਦੇ ਚੋਟੀ ਦੇ ਖਿਡਾਰੀਆਂ 'ਚ ਸ਼ਾਮਲ ਹੋਣ ਲਈ ਆਪਣੇ ਕਦਮ ਵਧਾਉਂਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਗੁਕੇਸ਼ ਨੇ ਸਪੇਨ 'ਚ 48ਵਾਂ ਲਾ ਰੋੜਾ ਇੰਟਰਨੈਸ਼ਨਲ ਖ਼ਿਤਾਬ ਜਿੱਤਿਆ ਸੀ ਤੇ ਹੁਣ ਉਨ੍ਹਾਂ ਨੇ ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ ਦਾ ਖ਼ਿਤਾਬ ਵੀ ਆਪਣੇ ਨਾਂ ਕਰ ਲਿਆ ਹੈ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਦਾ ਦਿਹਾਂਤ
ਗੁਕੇਸ਼ ਨੇ 7 ਰਾਊਂਡ 'ਚ 5 ਜਿੱਤ ਤੇ 2 ਡਰਾਅ ਦੇ ਨਾਲ ਕੁਲ 6 ਅੰਕ ਬਣਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਜਿਸ 'ਚ ਆਖ਼ਰੀ ਰਾਊਂਡ 'ਚ ਹਮਵਤਨ ਅਧਿਬਨ ਭਾਸਕਰਨ 'ਤੇ ਉਨ੍ਹਾਂ ਦੀ ਜਿੱਤ ਬੇਹੱਦ ਖ਼ਾਸ ਰਹੀ। ਗੁਕੇਸ਼ ਨੇ ਇਸ ਟੂਰਨਾਮੈਂਟ ਦੇ ਬਾਅਦ ਲਾਈਵ ਰੇਟਿੰਗ ਨੂੰ 2660 ਅੰਕਾਂ ਤਕ ਪਹੁੰਚਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਹ ਵਿਸ਼ਵ ਦੇ ਟਾਪ 100 'ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਭਾਰਤੀ ਵੀ ਬਣ ਗਏ ਹਨ ਤੇ ਫਿਲਹਾਲ ਗੁਕੇਸ਼ 80ਵੇਂ ਸਥਾਨ 'ਤੇ ਪੁੱਜ ਗਏ ਹਨ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਖ਼ਰਾਬ ਫਾਰਮ 'ਤੇ ਬੋਲੇ ਰਵੀ ਸ਼ਾਸਤਰੀ, IPL ਤੋਂ ਹੱਟਣ ਦੀ ਦਿੱਤੀ ਸਲਾਹ
ਪ੍ਰਤੀਯੋਗਿਤਾ 'ਚ ਭਾਰਤ ਦੇ ਆਰਯਨ ਚੋਪੜਾ ਨੇ ਵੀ ਸ਼ਾਨਦਾਰ ਖੇਡ ਦਿਖਾਇਆ ਤੇ ਉਹ 5.5 ਅੰਕ ਬਣਾ ਕੇ ਦੂਜੇ ਤਾਂ ਇੰਨੇ ਹੀ ਅੰਕਾਂ 'ਤੇ ਟਾਈਬ੍ਰੇਕ ਦੇ ਆਧਾਰ 'ਤੇ ਆਰਮੇਨੀਆ ਦੇ ਸਰਗਸਯਨ ਸ਼ਾਂਤ ਤੀਜੇ ਤੇ ਮਾਰਟੀਰੋਸਯਨ ਹੈਕ ਚੌਥੇ, ਭਾਰਤ ਦੇ ਐੱਸ. ਪੀ. ਸੇਥੁਰਮਨ ਪੰਜਵੇਂ, ਸਪੇਨ ਦੇ ਜੇਮੇ ਸੰਟੋਸ ਛੇਵੇਂ, ਭਾਰਤ ਦੇ ਰੌਨਕ ਸਾਧਵਾਨੀ ਸਤਵੇਂ ਤੇ ਨਿਹਾਲ ਸਰੀਨ ਅੱਠਵੇਂ 'ਤੇ ਰਹੇ। 5 ਅੰਕਾਂ 'ਤੇ ਭਾਰਤ ਦੇ ਅਰਜੁਨ ਐਰੀਗਾਸੀ ਨੌਵੇਂ ਤੇ ਅਧਿਬਨ ਦਸਵੇਂ ਸਥਾਨ 'ਤੇ ਰਹੇ। ਪ੍ਰਤੀਯੋਗਿਤਾ 'ਚ 25 ਦੇਸ਼ਾਂ ਦੇ 137 ਖਿਡਾਰੀ ਹਿੱਸਾ ਲੈ ਰਹੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਦੀ ਖ਼ਰਾਬ ਫਾਰਮ 'ਤੇ ਬੋਲੇ ਰਵੀ ਸ਼ਾਸਤਰੀ, IPL ਤੋਂ ਹੱਟਣ ਦੀ ਦਿੱਤੀ ਸਲਾਹ
NEXT STORY