ਨਿਊਯਾਰਕ- ਕਿਮ ਕਲਾਈਸਟਰਸ ਜਦੋਂ ਪਹਿਲੀ ਵਾਰ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ 'ਚ ਖੇਡੀ ਸੀ ਤਾਂ ਉਹ ਸਾਲ 1999 ਸੀ ਅਤੇ ਉਸ ਸਮੇਂ ਜਿਸ ਖਿਡਾਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸਦਾ ਨਾਂ ਸੇਰੇਨਾ ਵਿਲੀਅਮਸ ਸੀ। ਇੰਨੇ ਸਾਲ ਬਾਅਦ ਇਹ ਦੋਵੇਂ ਖਿਡਾਰੀ ਫਿਰ ਤੋਂ ਫਲਾਸ਼ਿੰਗ ਮੀਡੋਜ਼ 'ਤੇ ਆਪਣਾ ਜਲਵਾ ਦਿਖਾਉਣ ਦੇ ਲਈ ਤਿਆਰ ਹਨ। ਕਲਾਈਸਟਰਸ ਨੇ ਸੰਨਿਆਸ ਤੋਂ ਵਾਪਸੀ ਕੀਤੀ ਹੈ। ਕਲਾਈਸਟਰਸ ਨੇ ਕਿਹਾ ਕਿ ਇਹ ਸ਼ਾਨਦਾਰ ਮੈਚ ਸੀ। ਮਾਹੌਲ ਲਾਜਵਾਬ ਸੀ। ਮੈਂ ਜਦੋਂ ਵੀ ਇੱਥੇ ਖੇਡੀ ਮੈਂ ਇਸ ਤਰ੍ਹਾਂ ਦੀ ਊਰਜਾ ਮਹਿਸੂਸ ਕੀਤੀ ਹੈ। ਇੱਥੇ 'ਆਰਥਰ ਏਸ ਸਟੇਡੀਅਮ' 'ਚ ਰਾਤ ਦਾ ਕੋਈ ਵੀ ਮੈਚ ਖੇਡਮਾ ਸ਼ਾਨਦਾਰ ਹੁੰਦਾ ਹੈ। ਉਨ੍ਹਾਂ ਨੇ 2009 'ਚ ਫਾਈਨਲ 'ਚ ਸੇਰੇਨਾ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2011 'ਚ ਆਸਟਰੇਲੀਆਈ ਓਪਨ ਦਾ ਖਿਤਾਬ ਵੀ ਜਿੱਤਿਆ ਸੀ।
ਇਹ 37 ਸਾਲਾ ਖਿਡਾਰੀ 2012 ਤੋਂ ਬਾਅਦ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ 'ਚ ਖੇਡ ਰਹੀ ਹੈ। ਸੇਰੇਨਾ ਜਲਦ ਹੀ 39 ਸਾਲ ਦੀ ਹੋਣ ਵਾਲੀ ਹੈ ਪਰ ਹੁਣ ਵੀ ਵਧੀਆ ਲੈਅ 'ਚ ਹੈ। ਕਲਾਈਸਟਰਸ ਤੋਂ ਜਦੋਂ ਉਸਦੇ ਪਹਿਲੇ ਯੂ. ਐੱਸ. ਓਪਨ ਟੂਰਨਾਮੈਂਟ ਦੀ ਯਾਦਾਂ ਦੇ ਵਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸੇਰੇਨਾ ਦੇ ਨਾਲ ਪਹਿਲੇ ਮੁਕਾਬਲੇ ਨੂੰ ਯਾਦ ਕੀਤਾ। ਸੇਰੇਨਾ ਨੇ ਤੀਜੇ ਦੌਰ ਦਾ ਇਹ ਮੈਚ 4-6, 6-2, 7-5 ਨਾਲ ਜਿੱਤਿਆ ਸੀ ਅਤੇ ਆਖਿਰ 'ਚ ਆਪਣੇ 23 ਗ੍ਰੈਂਡ ਸਲੈਮ ਖਿਤਾਬ ਦੀ ਪਹਿਲੀ ਟਰਾਫੀ ਵੀ ਹਾਸਲ ਕੀਤੀ ਸੀ।
ਮੈਂ ਜੋ ਕਿਹਾ, ਕਈ ਵਾਰ ਸੱਚ ਸਾਬਤ ਹੋਇਐ : ਕੁਲਦੀਪ
NEXT STORY