ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੂੰ ਵਨਡੇ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 3-0 ਨਾਲ ਕਲੀਨ ਸਵੀਪ ਕੀਤਾ। ਤੀਜੇ ਵਨਡੇ ’ਚ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲਾਂ ਖੇਡਦਿਆਂ ਇੰਗਲੈਂਡ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ’ਚ ਇੰਗਲੈਂਡ ਦੀ ਟੀਮ 153 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਲਿਆ। ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੇ 29 ਦੌੜਾਂ ਦੇ ਕੇ 4 ਅਤੇ ਝੂਲਨ ਗੋਸਵਾਮੀ ਨੇ 30 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਕੇਟ ਕਰਾਸ ਨੇ 4 ਵਿਕਟਾਂ ਲੈ ਕੇ ਭਾਰਤ ਦੀ ਸ਼ੁਰੂਆਤ ਖਰਾਬ ਕਰ ਦਿੱਤੀ। ਸ਼ੈਫਾਲੀ ਵਰਮਾ 0, ਯਸਤਿਕਾ ਭਾਟੀਆ 0, ਕਪਤਾਨ ਹਰਮਨਪ੍ਰੀਤ 4 ਅਤੇ ਹਰਲੀਨ ਦਿਓਲ 3 ਦੌੜਾਂ ਬਣਾ ਕੇ ਆਊਟ ਹੋਈਆਂ। ਹਾਲਾਂਕਿ ਇਸ ਦੌਰਾਨ ਸਮ੍ਰਿਤੀ ਮੰਧਾਨਾ ਨੇ ਕ੍ਰੀਜ਼ ’ਤੇ ਪੈਰ ਜਮਾਏ ਅਤੇ ਅਰਧ ਸੈਂਕੜਾ ਲਗਾਇਆ।

ਇਹ ਵੀ ਪੜ੍ਹੋ : ਮਹਾਨ ਖਿਡਾਰੀ ਰੋਜਰ ਫੈਡਰਰ ਨੇ ਟੈਨਿਸ ਨੂੰ ਕਿਹਾ ਅਲਵਿਦਾ, ਭਾਵੁਕ ਹੋਏ ਫੈਡਰਰ ਤੇ ਰਾਫੇਲ ਨਡਾਲ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਉਪਲੱਬਧੀ 'ਤੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ, ਸ਼ਾਬਾਸ਼…23 ਸਾਲ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਧਰਤੀ ‘ਤੇ ਇੱਕ ਰੋਜ਼ਾ ਲੜੀ ਜਿੱਤੀ…ਟੀਮ ਦੀ ਕਪਤਾਨ ਪੰਜਾਬ ਦੀ ਸ਼ਾਨ
@ImHarmanpreet
ਸਮੇਤ ਸਾਰੀ ਟੀਮ ਨੂੰ ਵਧਾਈਆਂ…ਤਿੰਨੋਂ ਮੈਚਾਂ ‘ਚ ਬਹੁਤ ਵਧੀਆ ਖੇਡ ਦਿਖਾਈ…ਕੋਚ ਸਾਹਿਬਾਨ ਨੂੰ ਵੀ ਢੇਰ ਸਾਰੀਆਂ ਵਧਾਈਆਂ…
ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਾਨ ਡਿਏਗੋ ਓਪਨ ਦੇ ਸੈਮੀਫਾਈਨਲ ’ਚ ਪੁੱਜੇ ਗਿਰੋਨ, ਨਾਕਾਸ਼ਿਮਾ
NEXT STORY