ਮੁੰਬਈ- ਜੂਨ ਦੇ ਅੰਤ 'ਚ ਹੋਣ ਵਾਲੇ ਭਾਰਤ ਦੇ ਆਇਰਲੈਂਡ ਦੌਰੇ 'ਤੇ ਟੀਮ ਦੇ ਪ੍ਰਮੁੱਖ ਕੋਚ ਰਾਹੁਲ ਦ੍ਰਾਵਿੜ ਭਾਰਤੀ ਦਲ ਦੇ ਨਾਲ ਨਹੀਂ ਰਹਿਣਗੇ। ਉਹ ਉਸ ਸਮੇਂ ਭਾਰਤੀ ਟੈਸਟ ਦਲ ਦੇ ਨਾਲ ਤਿਆਰੀਆਂ ਲਈ ਇੰਗਲੈਂਡ 'ਚ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ ਆਇਰਲੈਂਡ ਜਾਣ ਵਾਲੀ ਟੀਮ ਦੇ ਮੁੱਖ ਕੋਚ ਦੇ ਤੌਰ 'ਤੇ ਜੁੜਨਗੇ।
ਇਹ ਵੀ ਪੜ੍ਹੋ : ਮੈਂ ਉਮਰਾਨ ਨੂੰ ਭਾਰਤੀ ਟੀਮ 'ਚ ਰੱਖਣਾ ਚਾਹਾਂਗਾ : ਰਵੀ ਸ਼ਾਸਤਰੀ
ਭਾਰਤੀ ਟੀਮ ਨੂੰ 26 ਤੇ 28 ਜੂਨ ਨੂੰ ਆਇਰਲੈਂਡ 'ਚ ਦੋ ਕੌਮਾਂਤਰੀ ਮੈਚ ਦੀ ਇਕ ਸੀਰੀਜ਼ ਖੇਡਣੀ ਹੈ। ਜਦਕਿ ਇਕ ਜੁਲਾਈ ਨੂੰ ਭਾਰਤ ਨੂੰ ਇੰਗਲੈਂਡ ਦੇ ਖ਼ਿਲਾਫ਼ ਬਰਮਿੰਘਮ 'ਚ ਟੈਸਟ ਮੈਚ ਖੇਡਣਾ ਹੈ ਜੋ ਕਿ ਪਿਛਲੇ ਸਾਲ ਬਾਇਓ-ਬਬਲ 'ਚ ਕੋਰੋਨਾ ਫੈਲਣ ਨਾਲ ਰੱਦ ਹੋ ਗਿਆ ਸੀ। ਇਸ ਇਕਮਾਤਰ ਟੈਸਟ ਦੇ ਬਾਅਦ ਭਾਰਤੀ ਟੀਮ ਇੰਗਲੈਂਡ ਦੌਰੇ 'ਤੇ ਤਿੰਨ ਟੀ-20 ਤੇ ਤਿੰਨ ਵਨ-ਡੇ ਮੈਚਾਂ ਦੀ ਵੀ ਸੀਰੀਜ਼ ਖੇਡੇਗੀ।
ਇਹ ਵੀ ਪੜ੍ਹੋ : ਵੱਡੇ-ਵੱਡੇ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹਨ ਵਾਲੇ ਸਹਿਵਾਗ ਨੂੰ ਇਸ ਗੇਂਦਬਾਜ਼ ਤੋਂ ਲਗਦਾ ਸੀ ਡਰ, ਖ਼ੁਦ ਕੀਤਾ ਖ਼ੁਲਾਸਾ
ਲਕਸ਼ਮਣ ਦੇ ਕੋਚਿੰਗ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਈ. ਪੀ. ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਤੇ ਘਰੇਲੂ ਕ੍ਰਿਕਟ 'ਚ ਬੰਗਾਲ ਟੀਮ ਦੇ ਬੱਲੇਬਾਜ਼ੀ ਸਲਾਹਕਾਰ ਰਹਿ ਚੁੱਕੇ ਹਨ। ਇਸ ਸਾਲ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਵੀ ਪ੍ਰਮੁੱਖ ਇੰਚਾਰਜ ਲਕਸ਼ਮਣ ਹੀ ਸਨ। ਇਸ ਲਈ ਲਕਸ਼ਮਣ ਆਇਰਲੈਂਡ ਦੌਰੇ 'ਤੇ ਕੋਚ ਦ੍ਰਾਵਿੜ ਦੀ ਜਗ੍ਹਾ ਲੈ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਂ ਉਮਰਾਨ ਨੂੰ ਭਾਰਤੀ ਟੀਮ 'ਚ ਰੱਖਣਾ ਚਾਹਾਂਗਾ : ਰਵੀ ਸ਼ਾਸਤਰੀ
NEXT STORY