ਸਪੋਰਟਸ ਡੈਸਕ- ਕ੍ਰਿਕਟ ਜਗਤ 'ਚ ਕੁਝ ਅਜਿਹੇ ਬੱਲੇਬਾਜ਼ ਹੋਏ ਹਨ, ਜਿਨ੍ਹਾਂ ਦੇ ਪਿੱਚ 'ਤੇ ਆਉਣ ਦੇ ਨਾਲ ਹੀ ਗੇਂਦਬਾਜ਼ਾਂ ਦੇ ਪਸੀਨੇ ਛੁਟ ਜਾਂਦੇ ਸਨ, ਇਨ੍ਹਾਂ ਬੱਲੇਬਾਜ਼ਾਂ ਦੇ ਅੱਗੇ ਵੱਡੇ-ਵੱਡੇ ਗੇਂਦਬਾਜ਼ ਖ਼ੌਫ਼ 'ਚ ਆ ਜਾਂਦੇ ਸਨ। ਅਜਿਹੇ ਬੱਲੇਬਾਜ਼ਾਂ ਦੀ ਲਿਸਟ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਨਾਂ ਸਭ ਤੋਂ ਅੱਗੇ ਸ਼ੁਮਾਰ ਰਿਹਾ ਹੈ।
ਇਹ ਵੀ ਪੜ੍ਹੋ : ਡੈੱਫ ਓਲੰਪਿਕ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮੇਜ਼ਬਾਨੀ ਕਰਨਗੇ PM ਮੋਦੀ
ਗੇਂਦਬਾਜ਼ਾਂ ਲਈ ਖ਼ੌਫ ਦਾ ਦੂਜਾ ਨਾਂ ਸਨ ਵਰਿੰਦਰ ਸਹਿਵਾਗ
ਗੇਂਦਬਾਜ਼ਾਂ ਦੇ ਮਨਾਂ 'ਚ ਖ਼ੌਫ਼ ਪੈਦਾ ਕਰਨ ਦੇ ਵਰਿੰਦਰ ਸਹਿਵਾਗ ਦਾ ਨਾਂ ਹੀ ਕਾਫ਼ੀ ਸੀ। ਸਹਿਵਾਗ ਨੇ ਆਪਣੇ ਦੌਰ 'ਚ ਖ਼ਤਰਨਾਕ ਤੋਂ ਖ਼ਤਰਨਾਕ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ ਸੀ। ਸਹਿਵਾਗ ਇਨ੍ਹਾਂ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਦੌੜਾਂ ਦੀ ਝੜੀ ਲਾ ਦਿੰਦੇ ਸਨ।
ਸਹਿਵਾਗ ਨੂੰ ਲੱਗਾ ਰਹਿੰਦਾ ਸੀ ਸ਼ੇਨ ਬਾਂਡ ਦਾ ਡਰ
ਵਿਸ਼ਵ ਕ੍ਰਿਕਟ ਦੇ ਦਿੱਗਜ ਗੇਂਦਬਾਜ਼ਾਂ 'ਚ ਸ਼ੁਮਾਰ ਰਹੇ ਗਲੇਨ ਮੈਕਗ੍ਰਾਥ, ਬ੍ਰੇਟ ਲੀ, ਸ਼ੋਏਬ ਅਖ਼ਤਰ, ਵਸੀਮ ਅਕਰਮ, ਡੇਲ ਸਟੇਨ, ਲਸਿਥ ਮਲਿੰਗਾ, ਮੁੱਥਈਆ ਮੁਰਲੀਧਰਨ, ਸ਼ੇਨ ਵਾਰਨ ਜਿਹੇ ਗੇਂਦਬਾਜ਼ ਵੀ ਵਰਿੰਦਰ ਸਹਿਵਾਗ ਦੇ ਅੱਗੇ ਖ਼ੌਫ਼ 'ਚ ਦੇਖੇ ਗਏ ਹਨ। ਪਰ ਇਕ ਅਜਿਹੇ ਗੇਂਦਬਾਜ਼ ਵੀ ਹਨ ਜਿਨ੍ਹਾਂ ਤੋਂ ਖ਼ੁਦ ਸਹਿਵਾਗ ਨੂੰ ਡਰ ਲਗਦਾ ਸੀ, ਇਹ ਗੱਲ ਅਸੀਂ ਨਹੀਂ ਸਹਿਵਾਗ ਨੇ ਕਹੀ ਹੈ।
ਇਹ ਵੀ ਪੜ੍ਹੋ : ਮੈਚ ਜਿੱਤ ਕੇ ਬੋਲੇ ਵਿਲੀਅਮਸਨ- ਇਹ ਖਿਡਾਰੀ ਹੈ SRH ਦਾ ਬੋਨਸ ਹਥਿਆਰ
ਹਾਂਜੀ... ਵਰਿੰਦਰ ਸਹਿਵਾਗ ਨੂੰ ਡਰਾਉਣ ਵਾਲੇ ਗੇਂਦਬਾਜ਼ ਰਹੇ ਹਨ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ, ਜਿਨ੍ਹਾਂ ਤੋਂ ਸਹਿਵਾਗ ਨੂੰ ਡਰ ਲਗਾ ਰਹਿੰਦਾ ਸੀ। ਸਹਿਵਾਗ ਨੇ ਇਸ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ 'ਸ਼ੇਨ ਬਾਂਡ ਦੀਆਂ ਗੇਂਦਾਂ ਅਜਿਹੀਆਂ ਸਨ ਕਿ ਉਹ ਸਵਿੰਗ ਹੋ ਕੇ ਤੁਹਾਡੀ ਬਾਡੀ (ਸਰੀਰ) ਵਲ ਆਉਂਦੀਆਂ ਸਨ, ਭਾਵੇਂ ਹੀ ਉਨ੍ਹਾਂ ਨੇ ਆਊਟਸਾਈਡ ਆਫ਼ ਸਟੰਪ ਦੇ ਬਾਹਰ ਹੀ ਗੇਂਦ ਕਿਉਂ ਨਾ ਕਰਾਈ ਹੋਵੇ।'
ਬ੍ਰੇਟ ਲੀ ਤੇ ਸ਼ੋਏਬ ਅਖ਼ਤਰ ਨੂੰ ਲੈ ਕੇ ਕਹੀ ਇਹ ਗੱਲ
ਵਰਿੰਦਰ ਸਹਿਵਾਗ ਨੇ ਬ੍ਰੇਟ ਲੀ ਤੇ ਸ਼ੋਏਬ ਅਖ਼ਤਰ ਜਿਹੇ ਤੂਫ਼ਾਨੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਨੂੰ ਲੈ ਕੇ ਕਿਹਾ ਕਿ 'ਬ੍ਰੇਟ ਲੀ ਦਾ ਸਾਹਮਣਾ ਕਰਨ 'ਚ ਮੈਨੂੰ ਕਦੀ ਡਰ ਨਹੀਂ ਲੱਗਿਆ। ਪਰ ਸ਼ੋਏਬ ਅਖ਼ਤਰ ਦੇ ਨਾਲ ਇਹ ਡਰ ਰਹਿੰਦਾ ਸੀ ਜੇਕਰ ਮੈਂ ਉਸ ਦੇ ਖ਼ਿਲਾਫ਼ ਦੋ ਵੱਡੇ ਸ਼ਾਟਸ ਲਗਾ ਦਿੱਤੇ ਤਾਂ ਉਹ ਕੀ ਕਰਨਗੇ। ਸ਼ਾਇਦ ਉਨ੍ਹਾਂ ਦੀ ਅਗਲੀ ਗੇਂਦ ਬਾਊਂਸਰ ਹੋਵੇਗੀ ਜਾਂ ਫਿਰ ਪੈਰਾਂ 'ਤੇ ਉਹ ਯਾਰਕਰ ਕਰਨਗੇ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਚ ਜਿੱਤ ਕੇ ਬੋਲੇ ਵਿਲੀਅਮਸਨ- ਇਹ ਖਿਡਾਰੀ ਹੈ SRH ਦਾ ਬੋਨਸ ਹਥਿਆਰ
NEXT STORY