ਨਿਊਯਾਰਕ, (ਭਾਸ਼ਾ)- ਅਮਰੀਕਾ ਦੀ 19 ਸਾਲਾ ਕੋਕੋ ਗੌਫ ਲਾਤਵੀਆ ਦੀ ਜੇਲੇਨਾ ਓਸਤਾਪੇਂਕੋ ਨੂੰ 6-0, 6-2 ਨਾਲ ਹਰਾ ਕੇ ਪਹਿਲੀ ਵਾਰ ਅਮਰੀਕੀ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ ਹੈ। ਉਹ 2001 ਵਿੱਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਯੂ. ਐਸ. ਓਪਨ ਸੈਮੀਫਾਈਨਲ ਵਿੱਚ ਪੁੱਜਣ ਵਾਲੀ ਦੇਸ਼ ਦੀ ਸਭ ਤੋਂ ਯੁਵਾ ਮਹਿਲਾ ਖਿਡਾਰੀ ਬਣ ਗਈ।
ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ
ਪਿਛਲੇ 17 ਮੈਚਾਂ ਵਿੱਚ ਇਹ ਉਸਦੀ 16ਵੀਂ ਜਿੱਤ ਸੀ ਅਤੇ ਹੁਣ ਉਸਦਾ ਸਾਹਮਣਾ 10ਵੀਂ ਰੈਂਕਿੰਗ ਦੀ ਚੈਕ ਗਣਰਾਜ ਦੀ ਕੈਰੋਲੀਨਾ ਮੁਕੋਵਾ ਨਾਲ ਹੋਵੇਗਾ। ਫਰੈਂਚ ਓਪਨ ਦਾ ਫਾਈਨਲ ਖੇਡਣ ਵਾਲੀ ਮੁਕੋਵਾ ਨੇ ਰੋਮਾਨੀਆ ਦੀ ਸੋਰਾਨਾ ਕ੍ਰਿਸਟੀ ਨੂੰ 6-0, 6-3 ਨਾਲ ਹਰਾਇਆ।
ਇਹ ਵੀ ਪੜ੍ਹੋ : Gujarat Titans ਦਾ ਇਹ ਆਲਰਾਊਂਡਰ ਬਣਿਆ ਪਿਤਾ, ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
ਪਿਛਲੇ ਸਾਲ ਉਹ ਯੂ. ਐਸ. ਓਪਨ ਦੇ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਸੀ। ਪੁਰਸ਼ ਵਰਗ ਵਿੱਚ 23 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਨੌਵਾਂ ਦਰਜਾ ਪ੍ਰਾਪਤ ਅਮਰੀਕੀ ਟੇਲਰ ਫਰਿਟਜ਼ ਨੂੰ 6-1, 6-4, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਫਰਾਂਸਿਸ ਟਿਆਫੋ ਜਾਂ ਗੈਰ ਦਰਜਾ ਪ੍ਰਾਪਤ ਅਮਰੀਕੀ ਬੇਨ ਸ਼ੈਲਟਨ ਨਾਲ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਜਾ ਰਹੇ ਖਿਡਾਰੀ ਮੈਡਲਾਂ ਦੇ ਰਿਕਾਰਡ ਨਾਲ ਵਾਪਸੀ ਕਰਨਗੇ : ਅਨੁਰਾਗ ਠਾਕੁਰ
NEXT STORY