ਬਰਮਿੰਘਮ (ਏਜੰਸੀ) : ਰਾਸ਼ਟਰਮੰਡਲ ਖੇਡਾਂ ਲਈ ਪੁੱਜੀ ਸ੍ਰੀਲੰਕਾ ਦੀ ਟੀਮ ਨੇ ਆਪਣੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਪਾਸਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਹੈ ਕਿਉਂਕਿ ਟੀਮ ਦੇ 3 ਮੈਂਬਰ ਆਪਣੇ ਸਬੰਧਤ ਖੇਡ ਪਿੰਡ ਤੋਂ ਲਾਪਤਾ ਹੋ ਗਏ ਹਨ। ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੇ ਖੇਡਾਂ ਲਈ 51 ਅਧਿਕਾਰੀਆਂ ਸਮੇਤ 161 ਮੈਂਬਰੀ ਟੀਮ ਚੁਣੀ ਸੀ। ਰਾਸ਼ਟਰਮੰਡਲ ਖੇਡ ਫੈਡਰੇਸ਼ਨ ਅਤੇ ਸ੍ਰੀਲੰਕਾ ਕ੍ਰਿਕਟ ਨੇ ਖਿਡਾਰੀਆਂ ਦੀ ਭਾਗੀਦਾਰੀ ਲਈ ਫੰਡ ਦਿੱਤਾ ਹੈ।
ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ
ਸ੍ਰੀਲੰਕਾ ਟੀਮ ਦੇ ਪ੍ਰੈੱਸ ਅਟੈਚ ਗੋਬੀਨਾਥ ਸ਼ਿਵਰਾਜਾ ਨੇ ਪੁਸ਼ਟੀ ਕੀਤੀ ਕਿ ਇੱਕ ਜੂਡੋ ਖਿਡਾਰੀ, ਇੱਕ ਪਹਿਲਵਾਨ ਅਤੇ ਇੱਕ ਜੂਡੋ ਮੈਨੇਜਰ ਲਾਪਤਾ ਹੋ ਗਏ ਹਨ। ਸ਼ਿਵਰਾਜ ਨੇ ਕਿਹਾ, 'ਅਸੀਂ ਸਾਰੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਘਟਨਾ ਤੋਂ ਬਾਅਦ ਸਬੰਧਤ ਖੇਡ ਪਿੰਡ ਵਿਚ ਅਧਿਕਾਰੀਆਂ ਨੂੰ ਪਾਸਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਹੈ। ਪੁਲਸ ਜਾਂਚ ਕਰ ਰਹੀ ਹੈ ਅਤੇ ਤਿੰਨੇ ਬ੍ਰਿਟੇਨ ਦੀਆਂ ਸਰਹੱਦਾਂ ਨੂੰ ਪਾਰ ਨਹੀਂ ਕਰ ਸਕਦੇ ਹਨ। ਜੋ ਹੋਇਆ ਉਹ ਸੱਚਮੁੱਚ ਮੰਦਭਾਗਾ ਹੈ।'
ਇਹ ਵੀ ਪੜ੍ਹੋ: ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗ
ਸ੍ਰੀਲੰਕਾ ਦੀ ਜੂਡੋ ਟੀਮ ਵਿੱਚ 3 ਪੁਰਸ਼ ਅਤੇ 2 ਮਹਿਲਾ ਖਿਡਾਰਨਾਂ ਹਨ। ਰਿਪੋਰਟਾਂ ਮੁਤਾਬਕ ਲਾਪਤਾ ਜੂਡੋ ਖਿਡਾਰੀ ਇੱਕ ਮਹਿਲਾ ਹੈ। ਬਰਮਿੰਘਮ ਤੋਂ 30 ਮਿੰਟ ਦੀ ਦੂਰੀ 'ਤੇ ਸਥਿਤ ਕੋਵੈਂਟਰੀ ਅਰੇਨਾ ਵਿਖੇ ਜੂਡੋ ਅਤੇ ਕੁਸ਼ਤੀ ਦੇ ਮੁਕਾਬਲੇ ਹੋ ਰਹੇ ਹਨ। ਸ੍ਰੀਲੰਕਾ ਦੇ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਵਿੱਚ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਦੇਸ਼ ਵਿਚ ਭੋਜਨ ਅਤੇ ਤੇਲ ਦੀ ਭਾਰੀ ਕਮੀ ਹੈ ਅਤੇ ਦੇਸ਼ ਇੱਕ ਵੱਡੇ ਕਰਜ਼ੇ ਦੇ ਸੰਕਟ ਨਾਲ ਜੂਝ ਰਿਹਾ ਹੈ। ਤੇਲ ਦੀ ਘਾਟ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਬਾਸਕਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਸਿਖਲਾਈ ਕੇਂਦਰਾਂ ਤੱਕ ਪਹੁੰਚਣ ਲਈ ਲਗਭਗ 20 ਕਿਲੋਮੀਟਰ ਪੈਦਲ ਤੁਰਨ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਭਾਰਤ ਨੂੰ ਝਟਕਾ, ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ ਹਿੱਸਾ ਨਹੀਂ ਲੈ ਸਕੇ 'ਪਿੱਲਈ', ਜਾਣੋ ਵਜ੍ਹਾ
CWG 2022 : ਅੱਜ ਇਨ੍ਹਾਂ ਖੇਡਾਂ 'ਤੇ ਰਹਿਣਗੀਆਂ ਨਜ਼ਰਾਂ, ਦੇਖੋ ਭਾਰਤ ਦਾ 4 ਅਗਸਤ ਦਾ ਸ਼ਡਿਊਲ
NEXT STORY