ਸਪੋਰਟਸ ਡੈਸਕ- ਬਰਮਿੰਘਮ 'ਚ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਦਾ ਆਯੋਜਨ ਹੋ ਰਿਹਾ ਹੈ। ਅੱਜ ਰਾਸ਼ਟਰਮੰਡਲ ਖੇਡਾਂ ਚੌਥਾ ਦਿਨ ਹੈ। ਭਾਰਤ ਨੇ 6 ਤਮਗ਼ੇ ਆਪਣੇ ਨਾਂ ਕਰ ਲਏ ਹਨ। ਖੇਡਾਂ ਦੇ ਪਹਿਲੇ ਦਿਨ ਭਾਰਤ ਦਾ ਕਾਮਨਵੈਲਥ ਗੇਮਸ 2022 'ਚ ਤਮਗ਼ਿਆ ਦਾ ਖ਼ਾਤਾ ਨਹੀਂ ਖੁਲ੍ਹਿਆ ਸੀ, ਜਿਵੇਂ ਹੀ ਵੇਟਲਿਫਟਿੰਗ 'ਚ ਭਾਰਤ ਲਈ ਸੰਕੇਤ ਸਰਗਰ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਤਾਂ ਦੂਜੇ ਦਿਨ ਦੀਆਂ ਖੇਡਾਂ ਖ਼ਤਮ ਹੋਣ ਤਕ ਭਾਰਤ ਦੇ ਤਮਗ਼ਿਆਂ ਦੀ ਗਿਣਤੀ ਚਾਰ ਚੁੱਕੀ ਸੀ।
ਇਹ ਵੀ ਪੜ੍ਹੋ : CWG 2022 : ਜੋਸ਼ਨਾ ਚਿਨੱਪਾ ਸਕੁਐਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪੁੱਜੀ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵੇਟਲਿਫਟਿਗ 'ਚ ਹੀ ਭਾਰਤ ਦੇ ਅਜੇ ਤਕ ਸਾਰੇ ਤਮਗ਼ੇ ਆਏ ਹਨ। ਭਾਰਤ ਨੇ ਅਜੇ ਤਕ CWG 2022 'ਚ 6 ਤਮਗ਼ੇ ਜਿੱਤੇ ਹਨ, ਜਿਸ 'ਚੋਂ ਤਿੰਨ ਸੋਨ ਤਮਗ਼ੇ, ਦੋ ਚਾਂਦੀ ਦੇ ਤਮਗ਼ੇ ਦੇ ਤੇ ਇਕ ਕਾਂਸੀ ਦਾ ਤਮਗ਼ਾ ਸ਼ਾਮਲ ਹਨ। ਭਾਰਤ ਲਈ ਸਭ ਤੋਂ ਪਹਿਲਾਂ ਸੰਕੇਤ ਸਰਗਰ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ, ਜਦਕਿ ਦੂਜਾ ਤਮਗਾ ਭਾਰਤ ਨੂੰ ਗੁਰੂਰਾਜਾ ਪੁਜਾਰੀ ਨੇ ਦਿਵਾਇਆ। ਉਨ੍ਹਾਂ ਨੇ ਵੇਟਲਿਫਟਿੰਗ 'ਚ ਕਾਂਸੀ ਤਮਗ਼ਾ ਜਿੱਤਿਆ। ਜਦਕਿ ਮੀਰਾਬਾਈ ਚਾਨੂ ਨੇ ਸੋਨ ਤਮਗ਼ਾ ਤੇ ਬਿੰਦਿਆਰਾਣੀ ਦੇਵੀ ਨੇ ਚਾਂਦੀ ਦਾ ਤਮਗ਼ਾ ਜਿੱਤਿਆ।
ਕਾਮਨਵੈਲਥ ਗੇਮ 2022 ਦੇ ਤੀਜੇ ਦਿਨ ਭਾਰਤ ਨੂੰ ਪੰਜਵਾਂ ਤਮਗ਼ਾ ਵੇਟਲਿਫਟਿੰਗ 'ਚ ਜੇਰੇਮੀ ਲਾਲਰਿੰਨੁਗਾ ਨੇ ਦਿਵਾਇਆ। ਉਨ੍ਹਾਂ ਸੋਨ ਤਮਗ਼ਾ ਜਿੱਤਿਆ। ਦਿਨ ਦਾ ਦੂਜਾ ਸੋਨ ਤਮਗ਼ਾ ਤੇ ਭਾਰਤ ਲਈ ਇਸ ਟੂਰਨਾਮੈਂਟ ਦਾ ਤੀਜਾ ਸੋਨ ਤਮਗਾ ਅਚਿੰਤਾ ਸ਼ੇਉਲੀ ਨੇ ਵੇਟਲਿਫਟਿੰਗ ਜਿੱਤਿਆ।
ਇਹ ਵੀ ਪੜ੍ਹੋ : CWG 2022 : ਵੇਟਲਿਫਟਰ ਅਚਿੰਤਾ ਸ਼ੇਓਲੀ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ
CWG 2022 'ਚ ਭਾਰਤ ਲਈ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ
ਗਿਣਤੀ |
ਅਥਲੀਟ |
ਈਵੈਂਟ |
ਖੇਡ |
ਤਮਗ਼ਾ |
1. |
ਸੰਕੇਤ ਸਰਗਰ |
Men’s 75kg |
ਵੇਟਲਿਫਟਿੰਗ |
ਚਾਂਦੀ |
2. |
ਗੁਰੂਰਾਜਾ ਪੁਜਾਰੀ |
Men's 61kg |
ਵੇਟਲਿਫਟਿੰਗ |
ਕਾਂਸੀ |
3 |
ਮੀਰਾਬਾਈ ਚਾਨੂ |
Women's 49kg |
ਵੇਟਲਿਫਟਿੰਗ |
ਸੋਨਾ |
4. |
ਬਿੰਦੀਆਰਾਣੀ ਦੇਵੀ |
Women's 55kg |
ਵੇਟਲਿਫਟਿੰਗ |
ਚਾਂਦੀ |
5. |
ਜੇਰੇਮੀ ਲਾਲਰਿਨੁੰਗਾ |
Men's 67kg |
ਵੇਟਲਿਫਟਿੰਗ |
ਸੋਨਾ |
6. |
ਅਚਿੰਤਾ ਸ਼ੇਓਲੀ |
Men’s 75kg |
ਵੇਟਲਿਫਟਿੰਗ |
ਸੋਨਾ |
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਭਵਿੱਖ 'ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਕਰੇ ਮੇਜ਼ਬਾਨੀ: ਰਿਸ਼ੀ ਸੁਨਕ
NEXT STORY