ਨਵੀਂ ਦਿੱਲੀ— ਬਰਮਿਘੰਮ 'ਚ 2022 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚੋਂ ਨਿਸ਼ਾਨੇਬਾਜ਼ੀ ਨੂੰ ਹਟਾਉਣ ਨੂੰ ਲੈ ਕੇ ਜਾਰੀ ਹੰਗਾਮਾ ਬ੍ਰਿਟਸ਼ ਸੰਸਦ ਤੱਕ ਪਹੁੰਚ ਗਿਆ ਅਤੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ 'ਚ ਇਸ ਮੁੱਦੇ 'ਤੇ ਬਹਿਸ ਹੋਵੇਗੀ।ਇਹ ਘਟਨਾਕ੍ਰਮ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ.ਆਰ.ਏ.ਆਈ.) ਦੇ ਪ੍ਰਧਾਨ ਰਵਿੰਦਰ ਸਿੰਘ ਦੁਆਰਾ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਅਤੇ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਭਾਰਤ ਇਨ੍ਹਾਂ ਖੇਡਾਂ 'ਚ ਨਿਸ਼ਾਨੇਬਾਜ਼ੀ ਨੂੰ ਦੋਬਾਰਾ ਸ਼ਾਮਲ ਕਰਾਉਣ ਦੇ ਲਈ ਹਾਊਸ ਆਫ ਕਾਮਨਜ਼ 'ਚ ਵਿਭਿੰਨ ਦਲਾਂ ਦਾ ਸਮਰਥਨ ਜੁਟਾਉਣ 'ਚ ਸਫਲ ਰਿਹਾ ਹੈ।
ਸੰਘ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਜਾਹਿਰ ਨਾ ਕਰਨ ਦੀ ਸ਼ਰਤ 'ਤੇ ਕਿਹਾ, ਵੀਰਵਾਰ ਨੂੰ ਇਸ ਮੁੱਦੇ 'ਤੇ ਗੱਲ ਹੋਵੇਗੀ। ਇਹ ਐੱਨ.ਆਰ.ਏ.ਆਈ. ਦੇ ਪ੍ਰਧਾਨ ਰਵਿੰਦਰ ਸਿੰਘ ਦੇ ਕਾਰਨ ਹੋ ਰਿਹਾ ਹੈ ਜੋ 2022 ਦੀਆਂ ਖੇਡਾਂ 'ਚ ਓਲਪਿੰਕ ਖੇਡ ਨਿਸ਼ਾਨੇਬਾਜ਼ੀ ਨੂੰ ਦੋਬਾਰਾ ਸ਼ਾਮਲ ਕਰਾਉਣ ਦੇ ਲਈ ਚੁਪਚਾਪ ਕੋਸ਼ਿਸ਼ਾਂ ਕਰਦੇ ਰਹੇ ਹਨ। ਅਪ੍ਰੈਲ 'ਚ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਰਾਸ਼ਟਰਮੰਡਲ ਖੇਡ ਮਹਾਸੰਘ ਦੀ ਪ੍ਰਧਾਨ ਲੁਈਸ ਮਾਰਟਿਨ ਅਤੇ ਬ੍ਰਿਟਿਸ਼ ਸੰਸਦ ਅਤੇ ਡਿਜੀਟਲ, ਸੰਸਕ੍ਰਿਤੀ, ਮੀਡੀਆ ਅਤੇ ਖੇਡ ਮੰਤਰੀ ਮੈਟ ਹੈਨਕਾਕ ਨੂੰ ਅਲੱਗ ਅਲੱਗ ਪੱਤਰ ਲਿਖ ਕੇ ਉਨ੍ਹਾਂ ਤੋਂ 2022 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਨਿਸ਼ਾਨੇਬਾਜ਼ੀ ਦਾ ਸਥਾਨ ਯਕੀਨੀ ਬਣਾਉਣ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।
ਭਾਰਤੀ ਨਿਸ਼ਾਨੇਬਾਜ਼ 2002 ਦੇ ਮੈਨਚੇਸਟਰ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਤੋਂ ਇਸ ਖੇਡ 'ਚ ਬਹੁਤ ਤਮਗੇ ਜਿੱਤਦੇ ਆਏ ਹਨ। ਇਸ ਸਾਲ ਅਪ੍ਰੈਲ 'ਚ ਗੋਲਡ ਕੋਸਟ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਨੇ ਸੱਤ ਸੋਨ ਤਮਗਿਆਂ ਸਮੇਤ 16 ਤਮਗੇ ਜਿੱਤੇ ਸਨ।
ਦੀਪਾ ਏਸ਼ੀਆਈ ਖੇਡਾਂ ਲਈ 10 ਮੈਂਬਰੀ ਆਰਟਿਸਟਿਕ ਜਿਮਨਾਸਟ ਟੀਮ 'ਚ ਸ਼ਾਮਲ
NEXT STORY