ਅਹਿਮਦਾਬਾਦ : ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅਹਿਮਦਾਬਾਦ ਵਿਖੇ ਇੱਕ ਰੋਜ਼ਾ 'ਬ੍ਰਿਕਸ ਪਾਰੰਪਰਿਕ ਅਤੇ ਸਵਦੇਸ਼ੀ ਖੇਡਾਂ' ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਖੇਡਾਂ ਨੂੰ ਰਾਸ਼ਟਰ ਨਿਰਮਾਣ ਦੇ ਕੇਂਦਰ ਵਿੱਚ ਰੱਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਖੇਡ ਢਾਂਚੇ (ਸਪੋਰਟਸ ਇਨਫ੍ਰਾਸਟ੍ਰਕਚਰ) ਦੇ ਵਿਕਾਸ 'ਤੇ ਵਿਸ਼ੇਸ਼ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਭਾਰਤ ਵੱਲੋਂ ਮੱਲਖੰਬ, ਯੋਗਾਸਨ ਅਤੇ ਕਲਰੀਪਯੱਟੂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਆਯੋਜਨ ਵਿੱਚ ਭਾਰਤ ਤੋਂ ਇਲਾਵਾ ਚੀਨ, ਰੂਸ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਸਮੇਤ ਬ੍ਰਿਕਸ ਨਾਲ ਜੁੜੇ 10 ਦੇਸ਼ ਹਿੱਸਾ ਲੈ ਰਹੇ ਹਨ।
ਮਾਂਡਵੀਆ ਨੇ ਦੱਸਿਆ ਕਿ ਭਾਰਤ ਜ਼ਮੀਨੀ ਪੱਧਰ 'ਤੇ ਪ੍ਰਤਿਭਾ ਦੀ ਪਛਾਣ, ਕੋਚਿੰਗ, ਖੇਡ ਵਿਗਿਆਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਇੱਕ ਸਥਾਈ ਖੇਡ ਈਕੋਸਿਸਟਮ ਤਿਆਰ ਕਰ ਰਿਹਾ ਹੈ। ਸਰਕਾਰ ਦੀ ਪ੍ਰਮੁੱਖ 'ਖੇਲੋ ਇੰਡੀਆ' ਪਹਿਲ ਲਈ 36,400 ਕਰੋੜ ਰੁਪਏ ਤੋਂ ਵੱਧ ਦਾ ਬਜਟ ਵੰਡਿਆ ਗਿਆ ਹੈ ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਬਹਿਤਰੀਨ ਸਿਖਲਾਈ ਦਿੱਤੀ ਜਾ ਸਕੇ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਦਾ ਮਕਸਦ ਸਿਰਫ਼ ਮੌਜੂਦਾ ਸਮੇਂ ਲਈ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਿਸ਼ਵ ਪੱਧਰੀ ਖੇਡ ਵਿਰਾਸਤ ਦਾ ਨਿਰਮਾਣ ਕਰਨਾ ਹੈ।
ਓਲੰਪਿਕ ਚੈਂਪੀਅਨ ਝੇਂਗ ਕਿਨਵੇਨ ਨੇ ਜਿੱਤਿਆ ਚਾਈਨਾ ਓਪਨ ਦਾ ਖਿਤਾਬ
NEXT STORY