ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਸੰਘ ਦੇ ਸਾਬਕਾ ਜਰਨਲ ਸਕੱਤਰ ਅਤੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੋਫੀ ਅਨਾਨ ਹੁਣ ਦੁਨੀਆ 'ਚ ਨਹੀਂ ਰਹੇ। ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਵਾਲੇ ਇਸ ਮਹਾਨ ਆਤਮਾ ਨੇ ਖੇਡ ਕੇ ਮੱਧਿਅਮ ਨਾਲ ਵੀ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ। ਕੋਫੀ ਨੇ ਦੱਖਣੀ ਏਸ਼ੀਆ 'ਚ ਸਿਹਤ ਨਾਲ ਸਬੰਧਿਤ ਗੰਭੀਰ ਮੁੱਦੇ ਨੂੰ ਖੇਡਾਂ ਦੇ ਮੱਧਿਅਮ ਨਾਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ।
ਕੋਫੀ ਅਨਾਨ ਦਾ ਮੰਨਣਾ ਹੈ ਕਿ ਕ੍ਰਿਕਟ ਇਕ ਟੈਸਟ ਮੈਚ ਨੂੰ ਖੇਡਣ ਦੌਰਾਨ ਜਿਨਾਂ ਸਮਾਂ ਲੱਗਦਾ ਹੈ ਉਨ੍ਹੀ ਹੀ ਸਮੇਂ 'ਚ ਦੱਖਣੀ ਏਸ਼ੀਆ ਦੇ ਅੰਦਰ 4,000 ਲੋਕ ਐੱਚ.ਆਈ.ਵੀ. ਏਡਜ਼ ਨਾਲ ਪੀੜਤ ਹੁੰਦੇ ਹਨ। ਵਨਡੇ ਕ੍ਰਿਕਟ 'ਚ ਇਕ ਓਵਰ ਦੇ ਸਮੇਂ 'ਚ ਘੱਟ ਤੋਂ ਘੱਟ 10 ਏਡਜ਼ ਦਾ ਸ਼ਿਕਾਰ ਹੁੰਦਾ ਹੈ।
ਐੱਚ.ਆਈ.ਵੀ. ਏਡਜ਼ ਦੀ ਜਾਗਰੂਕਤਾ ਲਈ ਸਾਲ 2004 'ਚ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਨੂੰ ਕੋਫੀ ਅਨਾਨ ਨੇ ਦੇਖਿਆ ਸੀ। ਇਸ ਮੁਕਾਬਲੇ 'ਚ ਦੋਵੇਂ ਦੇਸ਼ ਦੇ ਖਿਡਾਰੀਆਂ ਨੇ ਏਡਜ਼ ਦੀ ਜਾਗਰੂਕਤਾ ਲਈ ਜ਼ਰਸੀ 'ਤੇ ਲਾਲ ਰੀਬਨ ਲਗਾ ਕੇ ਖੇਡ ਰਹੇ ਸਨ।
ਅਨਾਨ ਦਾ ਮੰਨਣਾ ਸੀ ਕਿ ਭਾਰਤ ਅਤੇ ਪਾਕਿਸਤਾਨ ਜਿਹੈ ਦੇਸ਼ 'ਚ ਕ੍ਰਿਕਟਰ ਇਕ ਰੋਲ ਮਾਡਲ ਦੀ ਤਰ੍ਹਾਂ ਹੁੰਦੇ ਹਨ। ਲੋਕ ਉਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਉਸ ਦੇ ਵਲੋਂ ਕੀਤੇ ਗਏ ਸੰਦੇਸ਼ ਇੰਟਰਨੈਸ਼ਨਲ ਪੱਧਰ 'ਤੇ ਇਕ ਵੱਡਾ ਜਨਸਮੂਹ ਤੱਕ ਪਹੁੰਚਦਾ ਹੈ।
ਅਨਾਨ ਨੇ ਐੱਚ.ਆਈ.ਵੀ. ਦੀ ਜਾਗਰੂਕਤਾ ਲਈ ਦੋਵੇਂ ਦੇਸ਼ ਦੇ ਖਿਡਾਰੀਆਂ ਨੂੰ ਕਾਫੀ ਸਹਾਰਿਆ। ਅਨਾਨ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦਾ ਇਹ ਹੀ ਦੁਸ਼ਮਨ ਹੈ।
ਵਾਡੇਕਰ ਲਈ ਸ਼ੋਕ ਸਭਾ ਰੱਖੇਗਾ MCA
NEXT STORY