ਨੈਸ਼ਨਲ ਡੈਸਕ : ਕ੍ਰਿਕਟ ਦੀ ਦੁਨੀਆ ਵਿਚ ਇਕ ਹੈਰਾਨ ਕਰਨ ਵਾਲਾ ਮੋੜ ਉਦੋਂ ਆਇਆ, ਜਦੋਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਨੈਤਿਕਤਾ ਕਮੇਟੀ ਦੇ ਸਾਹਮਣੇ ਦਰਜ ਕਰਵਾਈ ਗਈ ਇਕ ਰਸਮੀ ਸ਼ਿਕਾਇਤ ਦੇ ਕੇਂਦਰ ਵਿਚ ਆ ਗਏ। ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਰਾਜੇਸ਼ ਕੁਮਾਰ ਮੌਰਿਆ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਬੀ.ਸੀ.ਸੀ.ਆਈ. ਦੇ ਨਿਯਮ 39 ਤਹਿਤ ਕਥਿਤ ਦੁਰਵਿਹਾਰ ਦਾ ਜ਼ਿਕਰ ਕੀਤਾ ਗਿਆ ਹੈ।
ਦਰਅਸਲ ਬੀ.ਸੀ.ਸੀ.ਆਈ. ਵਿਚ ਕੀਤੀ ਗਈ ਇਹ ਸ਼ਿਕਾਇਤ ਰਾਂਚੀ ਸਿਵਲ ਕੋਰਟ ਵਿਚ ਮਹਿੰਦਰ ਸਿੰਘ ਧੋਨੀ ਦੀ ਤਰਫੋਂ ਮਿਹਿਰ ਦਿਵਾਕਰ ਦੇ ਖਿਲਾਫ 15 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੇ ਸਬੰਧ ਵਿਚ ਹੈ। ਬੀ.ਸੀ.ਸੀ.ਆਈ. ਦੀ ਐਥਿਕਸ ਕਮੇਟੀ ਵਲੋਂ ਇਸ ਮਾਮਲੇ ਵਿਚ ਧੋਨੀ ਤੋਂ 30 ਅਗਸਤ ਤਕ ਜਵਾਬ ਮੰਗਿਆ ਗਿਆ ਹੈ। ਉਥੇ, ਦੂਜੇ ਪਾਸੇ ਰਾਜੇਸ਼ ਕੁਮਾਰ ਮੌਰਿਆ ਨੂੰ ਇਸ ਮਾਮਲੇ ਵਿਚ 16 ਸਤੰਬਰ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ।
ਕਾਨੂੰਨੀ ਡਰਾਮੇ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਕੇਸ ਸਾਬਕਾ ਕ੍ਰਿਕਟਰ ਮਿਹਿਰ ਦਿਵਾਕਰ, ਸੌਮਿਆ ਦਾਸ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਖਿਲਾਫ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ, ਜਿਹੜੀਆਂ ਪਹਿਲਾਂ ਧੋਨੀ ਨਾਲ ਜੁੜੀਆਂ ਸੰਸਥਾਵਾਂ ਸਨ। 20 ਮਾਰਚ, 2024 ਨੂੰ ਰਾਂਚੀ ਸਿਵਲ ਕੋਰਟ ਦੁਆਰਾ ਪੁਸ਼ਟੀ ਕੀਤੇ ਗਏ ਧੋਖਾਧੜੀ ਦੇ ਦੋਸ਼ਾਂ ਤੋਂ ਪਤਾ ਲੱਗਦਾ ਹੈ ਕਿ ਦਿਵਾਕਰ ਅਤੇ ਉਸਦੇ ਸਾਥੀਆਂ ਦੇ ਖਿਲਾਫ ਦਾਅਵਿਆਂ ਲਈ ਜਾਇਜ਼ ਆਧਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਨੇਸ਼ ਦੇ ਸਿਲਵਰ ਮੈਡਲ 'ਤੇ ਸਸਪੈਂਸ ਬਰਕਰਾਰ, CAS ਨੇ ਟਾਲਿਆ ਫ਼ੈਸਲਾ, ਇਕ ਦਿਨ ਹੋਰ ਕਰਨਾ ਪਵੇਗਾ ਇੰਤਜ਼ਾਰ
NEXT STORY