ਨਵੀਂ ਦਿੱਲੀ (ਭਾਸ਼ਾ)- ਓਲੰਪਿਕ ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਦਾਹੀਆ ਦੀਆਂ ਨਜ਼ਰਾਂ ਅਗਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਚੀਨ ਦੇ ਹਾਂਗਝੋਉ ’ਚ ਹੋਣ ਵਾਲੀਆਂ ਮੁਲਤਵੀ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਹਨ। ਰਵੀ 10 ਸਤੰਬਰ ਤੋਂ ਬੇਲਗ੍ਰੇਡ ’ਚ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਰੂਸ ’ਚ ਟ੍ਰੇਨਿੰਗ ਲੈ ਰਿਹਾ ਹੈ।
ਇਹ ਵੀ ਪੜ੍ਹੋ: ਗੋਲਡਨ ਬੁਆਏ ਨੇ ਮੁੜ ਰਚਿਆ ਇਤਿਹਾਸ, ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ
ਬਰਮਿੰਘਮ ’ਚ ਰਾਸ਼ਟਰਮੰਡਲ ਖੇਡਾਂ ’ਤੇ 57 ਕਿ. ਗ੍ਰਾ. ਵਰਗ ’ਚ ਸੋਨ ਤਮਗਾ ਜਿੱਤਣ ਵਾਲੇ ਰਵੀ ਨੇ ਕਿਹਾ ਕਿ ਖਿਡਾਰੀ ਦੇ ਰੂਪ ’ਚ ਮੇਰੇ ਜੀਵਨ ਦਾ ਇਕੋ-ਇਕ ਉਦੇਸ਼ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ। ਮੇਰਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣਾ ਹੈ। ਆਪਣੇ ਕੋਚ ਅਰੁਣ ਕੁਮਾਰ ਦੇ ਨਾਲ ਪਿਛਲੇ ਮਹੀਨੇ ਰੂਸ ਦੇ ਲਈ ਰਵਾਨਾ ਹੋਏ 24 ਸਾਲਾ ਰਵੀ ਸਥਾਨਕ ਪਹਿਲਵਾਨਾਂ ਅਤੇ ਕੋਚ ਦੇ ਨਾਲ ਵਲਾਦੀਕਾਵਕਾਜ ਅਕੈਡਮੀ ’ਚ ਟ੍ਰੇਨਿੰਗ ਲੈ ਰਿਹਾ ਹੈ। ਇਹ ਉਹੀ ਸਥਾਨ ਹੈ, ਜਿੱਥੇ ਓਲੰਪਿਕ ਸੋਨ ਤਮਗਾ ਜੇਤੂ ਜੌਰਬੈਕ ਸਿਦਾਕੋਵ ਟ੍ਰੇਨਿੰਗ ਲੈਂਦਾ ਹੈ।
ਇਹ ਵੀ ਪੜ੍ਹੋ: ਨੇਪਾਲ ਦੇ ਕ੍ਰਿਕਟ ਕਪਤਾਨ 'ਤੇ ਲੱਗਾ ਜਬਰ ਜ਼ਿਨਾਹ ਦਾ ਇਲਜ਼ਾਮ, ਜਾਣੋ ਖਿਡਾਰੀ ਦੀ ਪ੍ਰਤੀਕਿਰਿਆ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਨੇ ਅਨੁਸ਼ਕਾ-ਵਾਮਿਕਾ ਦੇ ਨਾਂ ਕੀਤਾ 71ਵਾਂ ਅੰਤਰਰਾਸ਼ਟਰੀ ਸੈਂਕੜਾ, ਮੈਦਾਨ 'ਤੇ ਰਿੰਗ ਨੂੰ ਚੁੰਮਿਆ
NEXT STORY