ਨਵੀਂ ਦਿੱਲੀ- ਆਈ. ਪੀ. ਐੱਲ. ਮੈਚ ਦੌਰਾਨ ਕਿਸੇ ਖਿਡਾਰੀ ਦੇ ਬਦਲੇ ਬਦਲਵਾਂ ਖਿਡਾਰੀ ਉਤਾਰਨ ਨੂੰ ਲੈ ਕੇ ਬੁੱਧਵਾਰ ਨੂੰ ਮੁੰਬਈ ਵਿਚ ਹੋਣ ਵਾਲੀ ਸੰਚਾਲਨ ਪ੍ਰੀਸ਼ਦ ਦੀ ਮੀਟਿੰਗ 'ਚ ਵਿਚਾਰ ਕੀਤਾ ਜਾ ਸਕਦਾ ਹੈ ਪਰ ਇਸ 'ਤੇ ਆਖਰੀ ਫੈਸਲਾ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਹੀ ਕਰੇਗਾ। ਆਈ. ਪੀ. ਐੱਲ. ਸੰਚਾਲਨ ਟੀਮ ਦੇ ਸੀਨੀਅਰ ਕਾਰਜਕਾਰੀ ਨੇ ਕੁਝ ਮਹੀਨੇ ਪਹਿਲਾਂ ਪ੍ਰੰਪਰਿਕ ਇਲੈਵਨ ਤੋਂ ਹਟ ਕੇ ਵੱਖ ਟੀਮ ਬਣਾਉਣ ਲਈ ਰੂਪ ਰੇਖਾ ਤਿਆਰ ਕੀਤੀ ਸੀ, ਜਿਸ ਵਿਚ 'ਪਾਵਰ ਪਲੇਅ' ਦਾ ਜ਼ਿਕਰ ਹੈ। ਇਸ ਅਨੁਸਾਰ ਜਿਹੜਾ ਖਿਡਾਰੀ ਆਖਰੀ-11 ਵਿਚ ਸ਼ਾਮਲ ਨਹੀਂ ਹੈ, ਉਹ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰਨ ਲਈ ਉਤਰ ਸਕਦਾ ਹੈ।
ਯਕੀਨੀ ਤੌਰ 'ਤੇ ਸਾਨੂੰ ਵਧੀਆ ਰਾਸ਼ਟਰੀ ਚੋਣਕਰਤਾਵਾਂ ਦੀ ਜ਼ਰੂਰਤ ਹੈ : ਯੁਵਰਾਜ
NEXT STORY