ਮੁੰਬਈ— ਸਾਬਕਾ ਭਾਰਤੀ ਹਰਫਨਮੌਲਾ ਯੁਵਰਾਜ ਸਿੰਘ ਨੇ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ 'ਤੇ ਨਿਸ਼ਾਨਾ ਬਿਨ੍ਹਦੇ ਹੋਏ ਕਿਹਾ ਕਿ ਟੀਮ ਨੂੰ ਯਕੀਨੀ ਤੌਰ 'ਤੇ ਵਧੀਆ ਚੋਣ ਕਮੇਟੀ ਦੀ ਜ਼ਰੂਰਤ ਹੈ ਕਿਉਂਕਿ ਆਧੁਨਿਕ ਕ੍ਰਿਕਟ ਨੂੰ ਲੈ ਕੇ ਮੌਜੂਦਾ ਕਮੇਟੀ ਦੀ ਸੋਚ ਦਾ ਜੋ ਪੱਧਰ ਹੋਣਾ ਚਾਹੀਦਾ ਹੈ ਉਸ ਤਰ੍ਹਾਂ ਦਾ ਨਹੀਂ ਹੈ। ਯੁਵਰਾਜ ਨੇ ਇੱਥੇ ਕਿਹਾ ਕਿ ਸਾਨੂੰ ਯਕੀਨੀ ਤੌਰ 'ਤੇ ਵਧੀਆ ਚੋਣਕਰਤਾਵਾਂ ਦੀ ਜ਼ਰੂਰਤ ਹੈ। ਚੋਣਕਰਤਾਵਾਂ ਦਾ ਕੰਮ ਆਸਾਨ ਨਹੀਂ ਹੁੰਦਾ ਹੈ। ਜਦੋਂ ਵੀ ਉਹ 15 ਖਿਡਾਰੀਆਂ ਦੀ ਚੋਣ ਕਰਣਗੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕਿ ਉਨ੍ਹਾਂ 15 ਖਿਡਾਰੀਆਂ ਦਾ ਕੀ ਹੋਵੇਗਾ ਜੋ ਟੀਮ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੇ। ਇਹ ਮੁਸ਼ਕਿਲ ਕੰਮ ਹੈ ਪਰ ਮੇਰੀ ਸਮਝ 'ਚ ਆਧੁਨਿਕ ਕ੍ਰਿਕਟ ਨੂੰ ਲੈ ਕੇ ਉਸਦੀ ਸੋਚ ਉਸ ਪੱਧਰ ਤਕ ਨਹੀਂ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ।

ਸਾਬਕਾ ਹਰਫਨਮੌਲਾ ਖਿਡਾਰੀ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਖਿਡਾਰੀਆਂ ਦੇ ਹਿੱਤਾਂ ਦੀ ਰੱਖਿਆ ਦਾ ਸਮੱਰਥਨ ਕਰਦਾ ਹਾਂ ਤੇ ਉਸਦੇ ਵਾਰੇ 'ਚ ਸਕਾਰਾਤਮਕ ਸੋਚਦਾ ਹਾਂ। ਤੁਸੀਂ ਕਿਸੇ ਖਿਡਾਰੀ ਜਾਂ ਟੀਮ ਦੇ ਵਾਰੇ 'ਚ ਨਕਾਰਾਤਮਕ ਸੋਚ ਕਰ ਸਹੀ ਨਹੀਂ ਕਰੋਗੇ। ਤੁਹਾਡੇ ਅਸਲੀ ਚਰਿੱਤਰ ਵਾਰੇ 'ਚ ਉਦੋਂ ਪਤਾ ਚੱਲਦਾ ਹੈ ਜਦੋਂ ਖਿਡਾਰੀਆਂ ਦਾ ਸਮਾਂ ਸਾਥ ਨਹੀਂ ਦਿੰਦਾ ਹੈ ਤੇ ਤੁਸੀਂ ਉਸ ਨੂੰ ਪ੍ਰੇਰਿਤ ਕਰਦੇ ਹੋ। ਮਾੜੇ ਸਮੇਂ 'ਚ ਹਰ ਕੋਈ ਬੁਰੀ ਗੱਲ ਕਰਦਾ ਹੈ। ਸਾਨੂੰ ਯਕੀਨੀ ਤੌਰ 'ਤੇ ਵਧੀਆ ਚੋਣਕਰਤਾਵਾਂ ਦੀ ਜ਼ਰੂਰਤ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਯੁਵਰਾਜ ਨੇ ਚੋਣ ਕਮੇਟੀ ਦੀ ਆਲੋਚਨਾ ਕੀਤੀ ਹੈ। ਯੁਵਰਾਜ ਨੇ ਵਿਦੇਸ਼ੀ ਲੀਗਾਂ 'ਚ ਖੇਡਣ ਦੇ ਲਈ ਜੂਨ 'ਚ ਸੰਨਿਆਸ ਦਾ ਐਲਾਨ ਕੀਤਾ ਸੀ। ਹੁਣ ਆਗਾਮੀ ਆਬੂਧਾਬੀ ਟੀ-10 ਲੀਗ 'ਚ ਹਿੱਸਾ ਲੈਣਗੇ, ਜਿਸਦਾ 15 ਨਵੰਬਰ ਤੋਂ ਸੋਨੀ ਸਿਕਸ ਤੇ ਸੋਨੀ ਟੇਨ-3 'ਤੇ ਪ੍ਰਸਾਰਣ ਹੋਵੇਗਾ।

ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਕੀਤੀ ਹਾਸਲ
NEXT STORY