ਨਵੀਂ ਦਿੱਲੀ (ਭਾਸ਼ਾ) : ਵਿਸ਼ਵ ਮੁੱਕੇਬਾਜ਼ੀ ਪਰਿਸ਼ਦ (ਡਬਲਯੂ.ਬੀ.ਸੀ.) ਭਾਰਤ ਚੈਂਪੀਅਨਸ਼ਿਪ ਭਾਰਤ ਵਿਚ ਕੋਰੋਨਾ ਸੰਕਟ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਜੋ ਸ਼ਨੀਵਾਰ ਤੋਂ ਜਲੰਧਰ ਵਿਚ ਹੋਣੀ ਸੀ। ਪਹਿਲੀ ਡਬਲਯੂ.ਬੀ.ਸੀ. ਭਾਰਤ ਚੈਂਪੀਅਨਸ਼ਿਪ 1 ਮਈ ਨੂੰ ਜਲੰਧਰ ਦੀ ਗ੍ਰੇਟ ਖਲੀ ਅਦਾਦਮੀ ਵਿਚ ਹੋਣੀ ਸੀ। ਇਸ ਵਿਚ ਮਹਿਲਾ ਮੁੱਕੇਬਾਜ਼ੀ ਚਾਂਦਨੀ ਮਹਿਰਾ ਅਤੇ ਸੁਮਨ ਕੁਮਾਰੀ ਦਾ ਸਾਹਮਣਾ ਹੋਣਾ ਸੀ।
ਇਹ ਮੁਕਾਬਲਾ ਭਾਰਤ ਦੇ ਪਹਿਲੇ ਪੇਸ਼ੇਵਰ ਅਮਰੀਕੀ ਮੁੱਕੇਬਾਜ਼ੀ ਟੂਰਨਾਮੈਂਟ ਦਾ ਹਿੱਸਾ ਸੀ, ਜਿਸ ਨੂੰ ਭਾਰਤ ਮੱਕੇਬਾਜ਼ੀ ਪਰਿਸ਼ਦ ਤੋਂ ਮਨਜ਼ੂਰੀ ਮਿਲੀ ਸੀ। ਆਯੋਜਕ ਐਲਜੈਡ ਪ੍ਰਮੋਸ਼ੰਸ ਦੇ ਸੀ.ਈ.ਓ. ਪਰਮ ਗੋਰਾਇਆ ਨੇ ਕਿਹਾ, ‘ਭਾਰਤ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਅਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦੇ ਹੋਏ ਅਸੀਂ ਪਹਿਲੀ ਡਬਲਯੂ.ਬੀ.ਸੀ. ਭਾਰਤ ਚੈਂਪੀਅਨਸ਼ਿਪ ਬਾਅਦ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਹੈ।’
ਭਾਰਤ ਦੀ ਮਦਦ ਲਈ ਆਈ.ਪੀ.ਐਲ. ਤਨਖ਼ਾਹ ਦਾ ਕੁੱਝ ਹਿੱਸਾ ਦਾਨ ਕਰਨਗੇ ਨਿਕੋਲਸ ਪੂਰਨ
NEXT STORY