ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਦੁਬਈ ਸਥਿਤ ਦਫਤਰ 'ਚ ਕੁਝ ਕਰਮਚਾਰੀ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਹੈਲਥ ਪ੍ਰੋਟੋਕਾਲ ਦੇ ਤਹਿਤ ਹੁਣ ਇਕਾਂਤਵਾਸ ਰਹਿਣਗੇ। ਅਜਿਹੀ ਸੰਭਾਵਨਾ ਹੈ ਕਿ ਸਖਤ ਸੁਰੱਖਿਆ ਪ੍ਰੋਟੋਕਾਲ ਦੇ ਮੱਦੇਨਜ਼ਰ ਕੁਝ ਦਿਨ ਆਈ. ਸੀ. ਸੀ. ਦਫਤਰ ਬੰਦ ਰਹੇਗਾ ਅਤੇ ਸਟਾਫ ਘਰ ਤੋਂ ਹੀ ਕੰਮ ਕਰਨਗੇ ਅਤੇ ਪੂਰੇ ਦਫਤਰ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।
ਇੰਡੀਅਨ ਪ੍ਰੀਮੀਅਰ ਲੀਗ ਦੁਬਈ ਤੋਂ ਬਾਹਰ ਸਥਿਤ ਸਾਰੀਆਂ 6 ਟੀਮਾਂ ਦੇ ਲਈ ਵਧੀਆ ਖਬਰ ਇਹ ਹੈ ਕਿ ਆਈ. ਸੀ. ਸੀ. ਅਕਾਦਮੀ ਦੇ ਮੈਦਾਨ ਅਭਿਆਸ ਲਈ ਸੁਰੱਖਿਅਤ ਹੈ ਕਿਉਂਕਿ ਉਹ ਅਲੱਗ-ਅਲੱਗ ਜਗ੍ਹਾਂ 'ਤੇ ਹੈ, ਦਫਤਰ ਤੋਂ ਦੂਰ ਹੈ। ਆਈ. ਸੀ. ਸੀ. ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਬੋਰਡ ਦੇ ਇਕ ਸੀਨੀਅਰ ਮੈਂਬਰ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੁਝ ਪਾਜ਼ੇਟਿਵ ਮਾਮਲੇ ਆਏ ਹਨ ਪਰ ਇਹ ਵੀ ਕਿਹਾ ਕਿ ਆਈ. ਸੀ. ਸੀ. ਹਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ।
ਜਾਣਕਾਰੀ ਦੇ ਅਨੁਸਾਰ ਆਈ. ਸੀ. ਸੀ. ਦੇ ਸਾਰੇ ਪਾਜ਼ੇਟਿਵ ਸਟਾਫ ਮੈਂਬਰ ਇਕਾਂਤਵਾਸ ਹਨ ਅਤੇ ਉਨ੍ਹਾਂ ਦੇ ਕਰੀਬੀ ਸੰਪਰਕ 'ਚ ਆਏ ਲੋਕਾਂ ਨੇ ਵੀ ਖੁਦ ਨੂੰ ਅਲੱਗ ਕਰ ਲਿਆ ਹੈ।
ਹਾਰਨ ਤੋਂ ਬਾਅਦ ਵਾਰਨਰ ਨੇ ਦਿੱਤਾ ਵੱਡਾ ਬਿਆਨ, ਕਿਹਾ- ਮੈਨੂੰ ਕੋਈ ਅਫਸੋਸ ਨਹੀਂ
NEXT STORY