ਵਾਸ਼ਿੰਗਟਨ- ਤੁਰਕੀ ਮੁੱਕੇਬਾਜ਼ੀ ਮਾਹਸੰਘ ਨੇ ਕਿਹਾ ਕਿ ਲੰਡਨ ਵਿਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਰਾਸ਼ਟਰੀ ਟੀਮ ਦੇ ਮੈਂਬਰ ਸੇਰਹਾਟ ਗੁਲੇਰ ਤੇ ਟ੍ਰੇਨਰ ਸੈਫੁਉੱਲ੍ਹਾ ਡੀ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਮਹਾਸੰਘ ਨੇ ਦੱਸਿਆ ਕਿ ਮੁੱਕੇਬਾਜ਼ੀ ਟੀਮ 3 ਮਾਰਚ ਨੂੰ ਅਭਿਆਸ ਕੈਂਪ ਲਈ ਸ਼ੈਫੀਲਡ ਗਈ ਸੀ ਤੇ 11 ਮਾਰਚ ਨੂੰ ਲੰਡਨ ਪਹੁੰਚੀ। ਟੀਮ ਦੇ ਸਾਰੇ ਮੈਂਬਰ ਇਕ ਹੀ ਹੋਟਲ ਵਿਚ ਰੁਕੇ ਸਨ ਤੇ ਇਕ ਹੀ ਕੈਫੇ ਵਿਚ ਖਾਂਦੇ ਸਨ। ਤੁਰਕੀ ਦੀ ਟੀਮ 1 7 ਮਾਰਚ ਨੂੰ ਪਰਤੀ ਸੀ, ਜਦੋਂ ਟੂਰਨਾਮੈਂਟ ਵਿਚਾਲੇ ਹੀ ਰੋਕ ਦਿੱਤਾ ਗਿਆ। ਸਾਰੇ ਮੈਂਬਰਾਂ ਨੇ ਖੁਦ ਨੂੰ ਵੱਖ ਕਰ ਲਿਆ ਸੀ।
ਘਰ ਪਰਤਣ ਦੀ ਟਿਕਟ ਦੇ ਪ੍ਰਬੰਧ ਲਈ ਲੋਕਾਂ ਤੋਂ ਪੈਸੇ ਮੰਗ ਰਿਹੈ ਕ੍ਰਿਕਟਰ ਲੇਨ ਓਬ੍ਰਾਇਨ
NEXT STORY