ਸੇਂਚੁਰੀਅਨ- ਦੱਖਣੀ ਅਫਰੀਕਾ ਕ੍ਰਿਕਟ 'ਚ ਕੋਰੋਨਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਨਵੇਂ ਘਟਨਾਕ੍ਰਮ ਨੇ ਇਕ ਪਹਿਲੀ ਸ਼੍ਰੇਣੀ ਮੈਚ ਨੂੰ ਇਕ ਖਿਡਾਰੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਰੋਕ ਦਿੱਤਾ ਗਿਆ ਹੈ। ਇਸ ਪਹਿਲੀ ਸ਼੍ਰੇਣੀ ਮੈਚ 'ਚ ਸ਼੍ਰੀਲੰਕਾ ਖਿਲਾਫ 26 ਦਸੰਬਰ ਤੋਂ ਸੇਂਚੁਰੀਅਨ 'ਚ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦੇ 6 ਖਿਡਾਰੀ ਖੇਡ ਰਹੇ ਸਨ।
ਦੱਖਣੀ ਅਫਰੀਕਾ ਨੂੰ ਡਰ ਹੈ ਕਿ ਸ਼੍ਰੀਲੰਕਾ ਆਪਣੇ ਦੱਖਣੀ ਅਫਰੀਕਾ ਦੌਰੇ ਦੀ ਵਚਨਬੱਧਤਾ 'ਤੇ ਫਿਰ ਤੋਂ ਵਿਚਾਰ ਨਾ ਕਰੇ। ਇੰਗਲੈਂਡ ਨੇ ਹਾਲ 'ਚ ਕੋਰੋਨਾ ਮਾਮਲਿਆਂ ਦੇ ਚਲਦੇ ਦੱਖਣੀ ਅਫਰੀਕਾ ਦਾ ਦੌਰਾ ਵਿਚਾਲੇ ਛੱਡ ਦਿੱਤਾ ਸੀ ਤੇ ਟੀਮ ਆਪਣੇ ਘਰ ਆ ਗਈ ਸੀ। ਸ਼੍ਰੀਲੰਕਾ ਨੇ ਹਾਲਾਂਕਿ ਸੋਮਵਾਰ ਨੂੰ ਕਿਹਾ ਕਿ ਉਸਦੇ ਖਿਡਾਰੀ ਦੌਰੇ ਦੀ ਯਾਤਰਾ ਲਈ ਤਿਆਰ ਹਨ। ਸ਼੍ਰੀਲੰਕਾ ਦੇ ਕੋਚ ਮਿਕੀ ਆਰਥਰ ਦੱਖਣੀ ਅਫਰੀਕਾ ਦੇ ਹੀ ਹਨ।
ਨੋਟ- ਦੱ. ਅਫਰੀਕਾ ਕ੍ਰਿਕਟ 'ਚ ਖਿਡਾਰੀ ਨੂੰ ਹੋਇਆ ਕੋਰੋਨਾ, ਰੋਕਣਾ ਪਿਆ ਮੈਚ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
Birthday Special : ਭਾਰਤ ਦੇ ਇਕਲੌਤੇ ਸਪਿਨਰ, ਅੰਤਰਰਾਸ਼ਟਰੀ ਕ੍ਰਿਕਟ 'ਚ ਬਣਾਇਆ ਵੱਡਾ ਰਿਕਾਰਡ
NEXT STORY