ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਹੋਣ ਵਾਲੀਆਂ 2020 ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਵਿਚ 1000 ਦਿਨ ਬਚੇ ਹਨ ਤੇ ਇਸ ਮੌਕੇ 'ਤੇ ਅੱਜ ਇਥੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ,ਜਿਸ 'ਚ ਓਲੰਪਿਕ 'ਚ ਸ਼ਾਮਲ ਹੋਈਆਂ ਨਵੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਟੋਕੀਓ ਦੇ ਆਯੋਜਿਤ ਪ੍ਰੋਗਰਾਮ ਵਿਚ ਗਵਰਨਰ ਯੂਰਿਕੋ ਕੋਈਕੇ ਤੇ ਅਭਿਨੇਤੀ ਈਬਿਜੋ ਇਚਕਾਵਾ ਵੀ ਮੌਜੂਦ ਸਨ।
ਜਾਪਾਨ ਓਲੰਪਿਕ ਕਮੇਟੀ ਦੇ ਮੁਖੀ ਸਨੇਕਾਜੂ ਟਾਕੇਦਾ ਨੇ ਕਿਹਾ ਕਿ ਓਲੰਪਿਕ ਖੇਡਾਂ 'ਚ ਬੱਚਿਆਂ ਨੂੰ ਨਵੇਂ ਸੁਪਨੇ ਦਿਖਾਉਣ ਦੀ ਤਾਕਤ ਤੇ ਸ਼ਾਂਤੀਪੂਰਨ ਸਮਾਜ ਬਣਾਉਣ ਦੀ ਸਮੱਰਥਾ ਹੈ। ਆਯੋਜਕਾਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿਚ ਇਕ-ਜ਼ੀਰੋ-ਜ਼ੀਰੋ-ਜ਼ੀਰੋ (1,0,0,0) ਦੇ ਚਾਰ ਬੈਨਰ ਸੜਕ ਤੋਂ ਲੈ ਕੇ ਉਸ ਮੰਚ ਤਕ ਲਿਜਾਏ ਗਏ, ਜਿਥੇ ਇਸਦੀ ਉਲਟੀ ਗਿਣਤੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਲਗਭਗ 15 ਹਜ਼ਾਰ ਲੋਕ ਸ਼ਾਮਲ ਹੋਏ।
ਧੋਨੀ ਨੇ ਕੀਤੀ ਸ਼ੂਟਿੰਗ ਤਾਂ ਵਿਰਾਟ ਨੇ ਖੇਡਿਆ ਪੋਲੋ
NEXT STORY