ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਦੀ ਉਸ ਪਟੀਸ਼ਨ ’ਤੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦਾ ਰੁਖ਼ ਜਾਨਣਾ ਚਾਹਿਆ ਹੈ ਜਿਸ ’ਚ ਵਿਨੇਸ਼ ਨੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 2026 ਲਈ ਮਹਿਲਾ ਵਰਗ ਦੇ ਚੋਣ ਟ੍ਰਾਇਲ ’ਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ। ਜਸਟਿਸ ਸਵਰਨਕਾਂਤਾ ਸ਼ਰਮਾ ਨੇ ਡਬਲਯੂ. ਐੱਫ. ਆਈ. ਦੇ ਵਕੀਲ ਨੂੰ ਇਸ ਮਾਮਲੇ ’ਤੇ ਨਿਰਦੇਸ਼ ਲੈ ਕੇ ਆਉਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਹੋਵੇਗੀ।
ਫੋਗਾਟ ਨੇ ਇਕ ਪੈਂਡਿੰਗ ਪਟੀਸ਼ਨ ’ਚ ਆਪਣੀ ਅਰਜ਼ੀ ਰਾਹੀਂ ਡਬਲਯੂ. ਐੱਫ. ਆਈ. ਦੇ 7 ਸਤੰਬਰ ਦੇ ਉਸ ਸਰਕੂਲਰ ਦੇ ਅਮਲ ਤੇ ਲਾਗੂ ਹੋਣ ’ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ ਜਿਸ ’ਚ ਚੋਣ ਟ੍ਰਾਇਲ ਲਈ ਯੋਗਤਾ ਦੇ ਨਿਯਮ ਤੈਅ ਕੀਤੇ ਗਏ ਸਨ। ਇਹ ਟ੍ਰਾਇਲ 14 ਸਤੰਬਰ ਨੂੰ ਇੱਥੇ ਇੰਦਰਾ ਗਾਂਧੀ ਸਟੇਡੀਅਮ ’ਚ ਹੋਣੇ ਹਨ।
ਇਹ ਨਵੀਂ ਪਟੀਸ਼ਨ ਮੁੱਖ ਪਟੀਸ਼ਨ ਦੇ ਤਹਿਤ ਦਾਇਰ ਕੀਤੀ ਗਈ ਸੀ ਜਿਸ ’ਚ ਵਿਨੇਸ਼ ਨੇ ਗਰਭ ਅਵਸਥਾ ਅਤੇ ਮੈਟਰਨਿਟੀ ਲੀਵ ਤੋਂ ਬਾਅਦ ਮੁਕਾਬਲੇਬਾਜ਼ ਖੇਡਾਂ ’ਚ ਵਾਪਸੀ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਲਈ ਇਕ ਨਿਰਪੱਖ ਅਤੇ ਸੁਚੱਜਾ ਢਾਂਚਾ ਬਣਾਉਣ ਦੀ ਮੰਗ ਕੀਤੀ ਹੈ।
ਰੀਅਲ ਮੈਡ੍ਰਿਡ ਤੇ ਮਾਨਚੈਸਟਰ ਸਿਟੀ ਨੇ ਚੈਂਪੀਅਨਜ਼ ਲੀਗ ’ਚ ਜਿੱਤ ਨਾਲ ਕੀਤੀ ਸ਼ੁਰੂਆਤ
NEXT STORY