ਨਵੀਂ ਦਿੱਲੀ— ਸਾਊਥ ਅਫਰੀਕਾ ਦੌਰੇ 'ਤੇ ਬਾਲ ਟੈਂਪਰਿੰਗ ਕਰਨ ਦੇ ਕਾਰਨ 12-12 ਮਹੀਨੇ ਦਾ ਬੇਨ ਝੱਲ ਰਹੇ ਕੰਗਾਰੂ ਕ੍ਰਿਕਟ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਸਜ਼ਾ ਘੱਟ ਕਰਨ ਲਈ ਕਈਆਂ ਨੇ ਆਵਾਜ ਉਠਾਈ, ਪਰ ਕ੍ਰਿਕਟ ਆਸਟ੍ਰੇਲੀਆ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਦੋਵਾਂ ਦੀ ਸਜ਼ਾ ਨੂੰ ਘੱਟ ਨਹੀਂ ਕੀਤਾ ਜਾਵੇਗਾ, ਅਗਲੇ ਮਹੀਨੇ ਭਾਰਤੀ ਟੀਮ ਨੇ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ ਅਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਕ੍ਰਿਕਟਰਸ ਐਸੋਸੀਏਸ਼ਨ ਨੇ ਅਪੀਲ ਕੀਤੀ ਸੀ ਕਿ ਇਨ੍ਹਾਂ ਖਿਡਾਰੀਆਂ ਨੂੰ ਬਹੁਤ ਸਖਤ ਸਜ਼ਾ ਦਿੱਤੀ ਗਈ ਹੈ ਅਤੇ ਹੁਣ ਉਸਨੂੰ ਘੱਟ ਕਰ ਦੇਣਾ ਚਾਹੀਦਾ ਹੈ। ਜਦਕਿ ਕ੍ਰਿਕਟ ਆਸਟ੍ਰੇਲੀਆ ਇਸ ਨਾਲ ਇਤਫਾਕ ਨਹੀਂ ਰੱਖਦਾ ਹੈ, ਕ੍ਰਿਕਟ ਆਸਟ੍ਰੇਲੀਆ ਦੇ ਚੇਅਰਮੈਨ ਡੇਵਿਡ ਪੀਵਰ ਨੇ ਸਾਫ ਕੀਤਾ ਹੈ ਕਿ ਇਹ ਸਜ਼ਾ ਘੱਟ ਨਹੀਂ ਹੋਵੇਗੀ।
ਗੇਂਦ ਨਾਲ ਛੇੜਖਾਨੀ ਦਾ ਮਾਮਲਾ ਕੈਪਟਾਊਨ ਦੇ ਨਿਊਲੈਂਡਰਸ ਸਟੇਡੀਅਮ 'ਤੇ ਇਸ ਸਾਲ ਮਾਰਚ 'ਚ ਹੋਇਆ ਸੀ, ਉਸ ਸਮੇਂ ਸਾਊਥ ਅਫਰੀਕਾ ਦੇ ਖਿਲਾਫ ਟੈਸਟ 'ਚ ਆਸਟ੍ਰੇਲੀਆ ਖਿਡਾਰੀਆਂ ਨੂੰ ਗੇਂਦ 'ਤੇ ਰੇਗਮਾਲ ਰਗੜਦੇ ਪਾਇਆ ਗਿਆ ਸੀ, ਇਸ ਤੋਂ ਬਾਅਦ ਤਤਕਾਲੀਨ ਕਪਤਾਨ ਸਮਿਥ, ਉਪਕਪਤਾਨ ਵਾਰਨਰ ਅਤੇ ਬੱਲੇਬਾਜ਼ ਬੇਨਕ੍ਰਾਫਟ ਬੈਨ ਲਗਾਇਆ ਗਿਆ ਸੀ, ਜਦਕਿ ਕੋਚ ਡੇਰੇਨ ਲੀਮੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਭਾਰਤੀ ਟੀਮ ਦਾ ਆਸਟ੍ਰੇਲੀਆ ਦੌਰਾ 21 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰੇ 'ਤੇ ਟੀਮ ਇੰਡੀਆ ਤਿੰਨ ਟੀ-20, ਚਾਰ ਟੈਸਟ ਅਤੇ ਤਿੰਨ ਵਨ ਡੇ ਖੇਡੇਗੀ। ਇਹ ਦੌਰਾ 21 ਜਨਵਰੀ 2019 ਨੂੰ ਖਤਮ ਹੋਵੇਗਾ, ਜਦਕਿ ਵਾਰਨਰ-ਸਮਿਥ ਦਾ ਬੈਨ ਅਪ੍ਰੈਲ 2019 'ਚ ਖਤਮ ਹੋਵੇਗਾ। ਇਨ੍ਹਾਂ ਦੋਨਾਂ ਦੇ ਨਾਲ ਹੀ ਇਸ ਮਾਮਲੇ 'ਤੇ 9 ਮਹੀਨੇ ਦਾ ਬੈਨ ਝੱਲ ਰਹੇ ਬੇਨਕ੍ਰਾਫਟ ਅਗਲੇ ਸਾਲ ਜਨਵਰੀ 'ਚ ਇੰਟਰਨੈਸ਼ਨਲ ਕ੍ਰਿਕਟ ਖੇਡਣ ਲਈ ਆਜ਼ਾਦ ਹੋ ਜਾਣਗੇ। ਸਮਿਥ ਅਤੇ ਵਾਰਨਰ ਦਾ ਭਾਰਤ ਖਿਲਾਫ ਨਾ ਖੇਡਣਾ ਉਸਦੀ ਹਾਰ ਦਾ ਕਾਰਨ ਵੀ ਬਣ ਸਕਦਾ ਹੈ, ਪਰ ਕ੍ਰਿਕਟ ਆਸਟ੍ਰੇਲੀਆ ਇਹ ਜੋਖਿਮ ਵੀ ਲੈਣ ਨੂੰ ਤਿਆਰ ਹੈ।
ਸਾਨੀਆ ਮਿਰਜ਼ਾ ਬੇਟੇ ਦੇ ਜਨਮ ਤੋਂ ਬਾਅਦ 2020 ਟੋਕੀਓ ਓਲੰਪਿਕ ਤੋਂ ਕਰ ਸਕਦੀ ਹੈ ਵਾਪਸੀ
NEXT STORY