ਸਿਡਨੀ- ਕ੍ਰਿਕਟ ਆਸਟਰੇਲੀਆ ਨੇ ਇਨ੍ਹਾਂ ਰਿਪੋਰਟਸ ਨੂੰ ਖ਼ਾਰਜ ਕੀਤਾ ਕਿ ਮੁੱਖ ਕੋਚ ਜਸਟਿਨ ਲੈਂਗਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਤਣਾਅਪੂਰਨ ਰਹੀ ਤੇ ਲੈਂਗਰ ਨੂੰ ਅਹੁਦੇ ਲਈ ਮੁੜ ਅਪਲਾਈ ਕਰਨ ਨੂੰ ਕਿਹਾ ਗਿਆ ਹੈ। ਲੈਂਗਰ ਦਾ ਕਰਾਰ ਜੂਨ 'ਚ ਸਮਾਪਤ ਹੋ ਰਿਹਾ ਹੈ। ਉਨ੍ਹਾਂ ਨੇ ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਨਿਕ ਹਾਕਲੀ ਤੇ ਹਾਈ ਪਰਫਾਰਮੈਂਸ ਮੈਨੇਜਰ ਬੇਨ ਓਲੀਵਰ ਤੋਂ ਪਿਛਲੇ ਹਫ਼ਤੇ ਮੁਲਾਕਾਤ ਕੀਤੀ ਸੀ।
ਇਸ ਤੋਂ ਬਾਅਦ ਤੋਂ ਸਥਾਨਕ ਮੀਡੀਆ ਨੇ ਕਿਹਾ ਕਿ ਇਹ ਬੈਠਕ ਤਣਾਅਪੂਰਨ ਰਹੀ ਜਦੋਂ ਸੀ. ਏ. ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਫਿਰ ਤੋਂ ਅਪਲਾਈ ਕਰਨ ਨੂੰ ਕਿਹਾ। ਸੀ. ਏ. ਨੇ ਇਕ ਬਿਆਨ 'ਚ ਇਨ੍ਹਾਂ ਅਟਕਲਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ, 'ਆਸਟਰੇਲੀਆਈ ਪੁਰਸ਼ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ, ਕ੍ਰਿਕਟ ਆਸਟਰੇਲੀਆ ਦੇ ਸੀ. ਈ. ਓ. ਨਿਕ ਹਾਕਲੇ ਤੇ ਹਾਈ ਪਰਫਾਰਮੈਂਸ ਮੈਨੇਜਰ ਓਲੀਵਰ ਦਰਮਿਆਨ ਹੋਈ ਬੈਠਕ ਨੂੰ ਲੈ ਕੇ ਫਾਕਸ ਸਪੋਰਟਸ ਦੀ ਵੈੱਬਸਾਈਟ 'ਤੇ ਜਾਰੀ ਖ਼ਬਰਾਂ ਸਹੀ ਨਹੀਂ ਹਨ।
ਇਸ 'ਚ ਕਿਹਾ ਗਿਆ, 'ਅਸੀਂ ਗੁਪਤ ਗੱਲਾਂ 'ਤੇ ਟਿੱਪਣੀ ਨਹੀਂ ਕਰਦੇ ਪਰ ਤੱਥਾਂ ਨੂੰ ਦਰੁਸਤ ਕਰਨਾ ਜ਼ਰੂਰੀ ਹੈ।' ਲੈਂਗਰ ਨੂੰ 2018 'ਚ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਸੀ। ਭਾਰਤ ਖ਼ਿਲਾਫ਼ ਪਿਛਲੇ ਸਾਲ ਟੈਸਟ ਸੀਰੀਜ਼ 'ਚ ਸ਼ਰਮਨਾਕ ਹਾਰ ਦੇ ਬਾਅਦ ਉਨ੍ਹਾਂ ਨੂੰ ਹਟਾਏ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਫਿਰ ਆਸਟਰੇਲੀਆ ਨੇ ਪਹਿਲਾ ਟੀ-20 ਵਿਸ਼ਵ ਕੱਪ ਤੇ ਏਸ਼ੇਜ਼ ਸੀਰਜ਼ 4-0 ਨਾਲ ਜਿੱਤੀ।
ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
NEXT STORY