ਬ੍ਰਿਸਬੇਨ ( ਸਤਵਿੰਦਰ ਟੀਨੂੰ ) : ਅੱਜ ਦੁਨੀਆਂ ਭਰ 'ਚ ਜਿੱਥੇ ਕਿਤੇ ਵੀ ਭਾਰਤੀ ਜਾਂ ਪਾਕਿਸਤਾਨੀ ਵਸਦੇ ਹੋਣ, ਪਰ ਜਿਆਦਾਤਰ ਲੋਕਾਂ ਦੇ ਕ੍ਰਿਕਟ ਸਿਰ ਚੜ੍ਹ ਕੇ ਬੋਲਦਾ ਹੈ। ਭਾਰਤ ਹੋਵੇ ਜਾਂ ਪਾਕਿਸਤਾਨ ਦੋਵਾਂ ਦੋਸ਼ਾਂ ਵਿੱਚ ਕ੍ਰਿਕਟ ਨੂੰ ਹਰ ਇੱਕ ਖੇਡ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਵਿਦੇਸ਼ੀ ਧਰਤੀ ਤੇ ਦੋਵਾਂ ਦੋਸ਼ਾਂ ਦੇ ਲੋਕ ਬਹੁਤ ਹੀ ਪਿਆਰ ਨਾਲ ਰਹਿੰਦੇ ਹਨ। ਇਹ ਵਿਚਾਰ ਅਮੈਰੀਕਨ ਕਾਲਜ ਦੇ ਡਾਇਰੈਕਟਰ, ਪਾਪਊ ਨਿਊ ਗਿਨੀ ਦੇ ਰਾਜਦੂਤ ਅਤੇ ਉੱਘੇ ਸਮਾਜ ਜੇਵੀਅਰ ਡਾਕਟਰ ਬਰਨਾਰਡ ਮਲਿਕ ਜੀ ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਦਿੱਤੇ।
ਊਨ੍ਹਾਂ ਇਹ ਵੀ ਦੱਸਿਆ ਕਿ ਅੱਜ ਵੀ ਤੁਹਾਨੂੰ ਦੋਵਾਂ ਦੋਸ਼ਾਂ ਵਿੱਚ ਬੱਚੇ ਗਲੀਆਂ ਵਿੱਚ ਵੀ ਕ੍ਰਿਕਟ ਖੇਡਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਦੋਵਾਂ ਦੇਸ਼ਾਂ ਦੇ ਬ੍ਰਿਸਬੇਨ ਵਸਦੇ ਸ਼ਹਿਰੀਆਂ ਵਲੋਂ ਅਮੈਰੀਕਨ ਕਾਲਜ ਦੇ ਸਹਿਯੋਗ ਨਾਲ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਇੱਕ ਦੋਸਤਾਨਾ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ 14 ਅਗਸਤ 2020 ਦਿਨ ਸ਼ੁੱਕਰਵਾਰ ਨੂੰ ਰੈੱਡਲੈਂਡ ਕ੍ਰਿਕਟ ਕਲੱਬ ਵਿਖੇ ਸਵਰੇ 9 ਵਜੇ ਖੇਡਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜੇਤੂ ਟੀਮ ਨੂੰ ਟਰਾਫੀ ਮੁੱਖ ਮਹਿਮਾਨ ਡਾਕਟਰ ਮਾਰਕ ਰੌਬਿਨਸਨ ਐੱਮ. ਪੀ ਦੇਣਗੇ। ਇਸ ਮੌਕੇ ਉਹਨਾ ਦੇ ਨਾਲ ਡਾਕਟਰ ਇਸ਼ਤਿਆਕ ਰੋਸ਼ੀਦ, ਡਾਕਟਰ ਸ਼ਾਹਿਦ ਅਲੀ, ਡਾਕਟਰ ਸੌਰਬ ਗੁਲਾਟੀ, ਰੋਹਿਤ ਪਾਠਕ, ਮਨੂੰ ਕਾਲੀਆ, ਅਸਦ ਜਾਫਰੀ, ਡਾਕਟ ਹੈਰੀ, ਨਿਤਿਨ ਮਲਿਕ, ਆਦਿ ਵੀ ਹਾਜ਼ਰ ਸਨ।
ENG vs PAK: ਪਹਿਲੇ ਦਿਨ ਦੀ ਖੇਡ ਖ਼ਤਮ, ਪਾਕਿ ਦਾ ਸਕੋਰ 126/5
NEXT STORY