ਬੈਂਗਲੁਰੂ— ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਆਈ. ਪੀ. ਐੱਲ. ਵਿਚ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਮੈਚ ਹਾਰ ਜਾਣ ਦੇ ਰਿਕਰਾਡ ਵਿਚ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਬੈਂਗਲੁਰੂ ਨੂੰ ਸ਼ੁੱਕਰਵਾਰ ਨੂੰ ਕੋਲਕਾਤਾ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਂਗਲੁਰੂ ਦੀ ਟੀਮ 205 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਦੇ ਬਾਵਜੂਦ ਇਸਦਾ ਬਚਾਅ ਨਹੀਂ ਕਰ ਸਕੀ। ਬੈਂਗਲੁਰੂ ਦੀ ਆਈ. ਪੀ. ਐੱਲ. 2019 ਵਿਚ ਇਹ ਲਗਾਤਾਰ ਪੰਜਵੀਂ ਹਾਰ ਹੈ।
ਡੈਕਨ ਚਾਰਜਰਜ਼ ਨੇ 2012 ਤੇ ਮੁੰਬਈ ਇੰਡੀਅਨਜ਼ ਨੇ 2014 ਦੇ ਸੈਸ਼ਨ ਵਿਚ ਆਪਣੇ ਸ਼ੁਰੂਆਤੀ ਪੰਜ ਮੈਚ ਲਗਾਤਾਰ ਗੁਆਏ ਸਨ। ਇਸ ਮਾਮਲੇ ਵਿਚ ਟੂਰਨਾਮੈਂਟ ਦਾ ਰਿਕਾਰਡ ਦਿੱਲੀ ਡੇਅਰਡੇਵਿਲਜ਼ ਦੇ ਨਾਂ ਹੈ, ਜਿਸ ਨੇ 2013 ਦੇ ਸੈਸ਼ਨ ਵਿਚ ਆਪਣੇ ਸ਼ੁਰੂਆਤੀ 6 ਮੈਚ ਗੁਆਏ ਸਨ। ਮੁੰਬਈ ਇੰਡੀਅਨਜ਼ 2008 ਤੇ 2015 ਵਿਚ ਆਪਣੇ ਸ਼ੁਰੂਆਤੀ ਚਾਰ ਮੈਚ ਲਗਾਤਾਰ ਗੁਆ ਚੁੱਕੀ ਹੈ।
ਸਾਬਕਾ ਰਾਸ਼ਟਰੀ ਖਿਡਾਰੀ ਅਨੂਪ ਬਣਿਆ ਪੁਣੇਰੀ ਪਲਟਨ ਦਾ ਕੋਚ
NEXT STORY