ਸਪੋਰਟਸ ਡੈਸਕ- ਬੰਗਲਾਦੇਸ਼ ਪ੍ਰੀਮੀਅਰ ਲੀਗ (BPL) 2025 ਦਾ ਪਹਿਲਾ ਮੁਕਾਬਲਾ 27 ਦਸੰਬਰ ਨੂੰ ਰਾਜਸ਼ਾਹੀ ਵਾਰੀਅਰਸ ਅਤੇ ਢਾਕਾ ਕੈਪੀਟਲਸ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਢਾਕਾ ਕੈਪੀਟਲਸ ਦੇ ਸਹਾਇਕ ਕੋਚ ਮਹਿਬੂਬ ਅਲੀ ਜ਼ਕੀ ਮੈਦਾਨ 'ਤੇ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ, ਜਿਸ ਨਾਲ ਉਨ੍ਹਾਂ ਦੀ ਟੀਮ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸਿਲਹਟ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਤੋਂ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਨ੍ਹਾਂ ਦੀ ਜਾਨ ਬਚ ਨਹੀਂ ਸਕੀ।
ਮੈਦਾਨ 'ਤੇ ਅਚਾਨਕ ਹੋਈ ਘਟਨਾ
ਰਿਪੋਰਟ ਮੁਤਾਬਕ, ਢਾਕਾ ਕੈਪੀਟਲਸ ਮੈਚ ਤੋਂ ਪਹਿਲਾਂ ਅਭਿਆਸ ਕਰ ਰਹੀ ਸੀ। ਮਹਿਬੂਬ ਅਲੀ ਜ਼ਕੀ ਨੇ ਪ੍ਰੀ-ਮੈਚ ਡ੍ਰਿਲ 'ਚ ਭਾਗ ਲਿਆ ਅਤੇ ਟੀ ਦੀਆਂ ਤਿਆਰੀਆਂ ਦੀ ਨਿਗਰਾਨੀ ਵੀ ਕੀਤੀ। ਇਸੇ ਦੌਰਹਾਨ ਅਚਾਨਕ ਉਹ ਮੈਦਾਨ 'ਤੇ ਡਿੱਗ ਪਏ। ਤੁਰੰਤ ਉਨ੍ਹਾਂ ਨੂੰ ਪੀ.ਪੀ.ਆਰ. ਵੀ ਦਿੱਤਾ ਗਿਆ ਪਰ ਹਸਪਤਾਲ 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ- ਕਪਤਾਨ ਨੂੰ ਹੀ ਟੀਮ 'ਚੋਂ ਕੱਢ'ਤਾ ਬਾਹਰ! T20 World Cup ਤੋਂ ਪਹਿਲਾਂ ਵੱਡਾ ਫੈਸਲਾ
ਢਾਕਾ ਕੈਪੀਟਲਸ ਦਾ ਬਿਆਨ
ਟੀਮ ਨੇ ਅਧਿਕਾਰਤ ਬਿਆਨ 'ਚ ਕਿਹਾ ਕਿ ਮਹਿਬੂਬ ਅਲੀ ਜ਼ਕੀ ਦਿਲ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਬੀਮਾਰ ਹੋਣ ਤੋਂ ਬਾਅਦ ਮੈਦਾਨ 'ਤੇ ਡਿੱਗ ਪਏ। ਉਨ੍ਹਾਂ ਲਿਖਿਆ, 'ਬੜੇ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਾਡੇ ਪ੍ਰਿਯ ਅਸਿਸਟੈਂਟ ਕੋਚ ਨੇ ਸਾਨੂੰ ਛੱਡ ਦਿੱਤਾ ਹੈ। ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ।"
ਮਹਿਬੂਬ ਅਲੀ ਜ਼ਕੀ ਦਾ ਕ੍ਰਿਕਟ 'ਚ ਯੋਗਦਾਨ
ਮਹਿਬੂਬ ਅਲੀ ਜ਼ਕੀ ਬੰਗਲਾਦੇਸ਼ ਕ੍ਰਿਕਟ ਲਈ ਇਕ ਪ੍ਰੇਰਕ ਕੋਚ ਰਹੇ ਹਨ। ਉਨ੍ਹਾਂ ਨੇ ਕਈ ਖਿਡਾਰੀਆਂ ਦੇ ਮੈਂਟਰ ਦੇ ਰੂਪ 'ਚ ਕੰਮ ਕੀਤਾ ਅਤੇ ਬੰਗਲਾਦੇਸ਼ ਅੰਡਰ-19 ਟੀਮ ਨੂੰ ਕੋਚਿੰਗ ਦਿੱਤੀ। ਉਨ੍ਹਾਂ ਦੇ ਮਾਰਗਦਰਸ਼ਨ 'ਚ ਬੰਗਲਾਦੇਸ਼ ਨੇ ਸਾਲ 2020 'ਚ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ, ਜੋ ਬੰਗਲਾਦੇਸ਼ ਦੀ ਪਹਿਲੀ ਅਤੇ ਇਕਲੌਤੀ ਆਈਸੀਸੀ ਟਰਾਫੀ ਹੈ।
ਇਹ ਵੀ ਪੜ੍ਹੋ- IPL 2026 ਤੋਂ ਪਹਿਲਾਂ ਗ੍ਰਿਫਤਾਰ ਹੋਵੇਗਾ RCB ਦਾ ਗੇਂਦਬਾਜ਼!
ਜਿੱਤਿਆ ਦਿਲ! VHT 'ਚ ਵਿਰਾਟ ਦਾ ਵਿਕਟ ਲੈਣ ਵਾਲੇ ਨੂੰ 'ਕਿੰਗ ਕੋਹਲੀ' ਨੇ ਦਿੱਤਾ ਕਦੀ ਨਾ ਭੁੱਲਣ ਵਾਲਾ 'ਖਾਸ ਤੋਹਫਾ'
NEXT STORY